ਸ਼ੱਕੀ ਹਾਲਾਤ ’ਚ ਫੋਟੋਗ੍ਰਾਫਰ ਨੇ ਲਿਆ ਫਾਹ, ਮੌਤ

Wednesday, Jul 04, 2018 - 05:19 AM (IST)

ਸ਼ੱਕੀ ਹਾਲਾਤ ’ਚ ਫੋਟੋਗ੍ਰਾਫਰ ਨੇ ਲਿਆ ਫਾਹ, ਮੌਤ

ਲੁਧਿਆਣਾ(ਰਿਸ਼ੀ)- ਥਾਣਾ ਡਵੀਜ਼ਨ ਨੰ. 2 ਦੇ ਇਲਾਕੇ ਕੂਚਾ ਨੰ. 5 ’ਚ ਰਹਿਣ ਵਾਲੇ ਇਕ 40 ਸਾਲਾ ਵਿਅਕਤੀ ਨੇ ਸੋਮਵਾਰ ਸ਼ਾਮ ਨੂੰ ਘਰ ’ਚ ਸ਼ੱਕੀ ਹਾਲਾਤ ’ਚ ਫਾਹ ਲੈ ਕੇ  ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਮੰਗਲਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸੰਦੀਪ ਵਰਮਾ (40) ਦੇ ਰੂਪ ਵਿਚ ਹੋਈ ਹੈ। ਥਾਣਾ ਇੰਚਾਰਜ ਗੁਰਬਿੰਦਰ ਸਿੰਘ ਅਨੁਸਾਰ ਮ੍ਰਿਤਕ ਦੀ ਘਰ ਦੇ ਨੇਡ਼ੇ ਫੋਟੋਗ੍ਰਾਫੀ ਦੀ ਦੁਕਾਨ ਸੀ ਅਤੇ ਉਸ ਦੀ 13 ਸਾਲਾ ਇਕ ਬੇਟੀ ਹੈ, ਜਦਕਿ ਪਤਨੀ ਅਨੁੂ ਗਰਭਵਤੀ ਹੈ। ਸੋਮਵਾਰ ਨੂੰ ਉਸ ਨੇ ਘਰ ਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰੇ ਵਿਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲੈ ਲਿਆ। ਪੁਲਸ ਅਨੁਸਾਰ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 
 


Related News