ਪਤਨੀ ਨਾਲ ਝਗੜਾ ਕਰ ਕੇ ਨਹਿਰ ''ਚ ਮਾਰੀ ਛਾਲ

Friday, Mar 30, 2018 - 04:19 AM (IST)

ਲੁਧਿਆਣਾ(ਰਿਸ਼ੀ)-ਬੁੱਧਵਾਰ ਰਾਤ ਨੂੰ ਘਰ 'ਚ ਕਿਸੇ ਗੱਲ ਨੂੰ ਲੈ ਕੇ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਦੋ ਬੱਚਿਆਂ ਦੇ ਪਿਤਾ ਨੇ ਨਹਿਰ 'ਚ ਛਾਲ ਮਾਰ ਦਿੱਤੀ। ਵੀਰਵਾਰ ਸਵੇਰ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਇਸ ਕੇਸ ਵਿਚ ਪੁਲਸ ਨੇ ਮ੍ਰਿਤਕ ਬੌਬੀ (35) ਦੇ ਪਿਤਾ ਰਾਮਪਾਲ ਨਿਵਾਸੀ ਦਸਮੇਸ਼ ਨਗਰ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਸਪੁਰਦ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਬ੍ਰਿਜ ਮੋਹਨ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਾਤ ਨੂੰ ਝਗੜਾ ਹੋਣ ਤੋਂ ਬਾਅਦ ਲਗਭਗ 12 ਵਜੇ ਉਸ ਦਾ ਬੇਟਾ ਬਾਈਕ 'ਤੇ ਘਰੋਂ ਨਿਕਲ ਗਿਆ। ਸਵੇਰ ਉਨ੍ਹਾਂ ਨੂੰ ਕਿਸੇ ਨੇ ਫੋਨ ਕਰ ਕੇ ਨਹਿਰ ਵਿਚ ਉਸ ਦੀ ਲਾਸ਼ ਹੋਣ ਦੀ ਸੂਚਨਾ ਦਿੱਤੀ।


Related News