ਮਜ਼ਦੂਰ ਨੇ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਆਤਮਹੱਤਿਆ
Sunday, Dec 03, 2017 - 03:04 AM (IST)
ਸਰਦੂਲਗੜ੍ਹ(ਚੋਪੜਾ)-ਪਿੰਡ ਜਟਾਣਾ ਕਲਾਂ ਵਿਖੇ ਮਜ਼ਦੂਰ ਗੰਡਾ ਸਿੰਘ (50)ਪੁੱਤਰ ਜੰਗੀਰ ਸਿੰਘ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਬੇਟੇ ਅਮ੍ਰਿਤਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਮਾਤਾ ਬੋਲ ਨਹੀਂ ਸਕਦੀ ਅਤੇ ਉਹ ਪਿਛਲੇ ਸਮੇਂ ਤੋਂ ਬੀਮਾਰ ਚਲੀ ਆ ਰਹੀ ਹੈ, ਜਿਸ ਦੇ ਇਲਾਜ ਉੱਪਰ ਕਾਫੀ ਖਰਚਾ ਹੋ ਗਿਆ ਸੀ, ਜਿਸ ਕਾਰਨ ਮੇਰੇ ਪਿਤਾ ਜੀ ਪ੍ਰੇਸ਼ਾਨ ਰਹਿੰਦੇ ਸਨ ਅਤੇ ਇਸੇ ਪ੍ਰਸ਼ਾਨੀ ਕਾਰਨ ਉਨ੍ਹਾਂ ਜ਼ਹਿਰੀਲੀ ਵਸਤੂ ਖਾ ਕੇ ਆਤਮਹੱਤਿਆ ਕਰ ਲਈ। ਇਸ ਸਬੰਧੀ ਐੱਸ. ਐੱਚ. ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
