ਆਤਮ-ਹੱਤਿਆ ਕਰਨ ਦੇ ਮਾਮਲੇ ''ਚ ਸਹੁਰਾ ਪਰਿਵਾਰ ''ਤੇ ਪਰਚਾ ਦਰਜ

Tuesday, Oct 31, 2017 - 01:04 AM (IST)

ਅਬੋਹਰ(ਸੁਨੀਲ)-ਸਥਾਨਕ ਦਯਾਲ ਨਗਰੀ ਵਾਸੀ ਇਕ ਮਹਿਲਾ ਵੱਲੋਂ ਬੀਤੇ ਦਿਨ ਸਹੁਰੇ ਵਾਲਿਆਂ ਤੋਂ ਤੰਗ ਆ ਕੇ ਆਤਮ-ਹੱਤਿਆ ਕਰਨ ਦੇ ਮਾਮਲੇ 'ਚ ਨਗਰ ਥਾਣਾ ਨੰ. 1 ਦੀ ਪੁਲਸ ਨੇ ਉਸ ਦੇ ਸਹੁਰਾ ਪਰਿਵਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੇ ਬਿਆਨਾਂ 'ਚ ਮਦਨ ਲਾਲ ਪੁੱਤਰ ਜਵਾਹਰ ਲਾਲ ਵਾਸੀ ਦਯਾਲ ਨਗਰੀ ਨੇ ਦੱਸਿਆ ਕਿ ਉਸ ਦੀ ਬੇਟੀ ਹੇਮਲਤਾ ਨੇ ਕੁਝ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਮੁਹੱਲੇ ਦੇ ਹੀ ਵਿਜੈ ਕੁਮਾਰ ਨਾਲ ਵਿਆਹ ਕਰਵਾ ਲਿਆ ਸੀ ਪਰ ਵਿਆਹ ਤੋਂ ਬਾਅਦ ਉਸ ਦਾ ਪਤੀ ਵਿਜੈ ਕੁਮਾਰ ਤੇ ਸਹੁਰੇ ਵਾਲੇ ਉਸ ਨੂੰ ਅਕਸਰ ਤੰਗ-ਪ੍ਰੇਸ਼ਾਨ ਅਤੇ ਮਾਰਕੁੱਟ ਕਰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਬੇਟੀ ਹੇਮਲਤਾ ਨੇ 28 ਅਕਤੂਬਰ ਨੂੰ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਦੀ ਬਾਅਦ 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਵਿਜੈ ਕੁਮਾਰ, ਪੂਰਨਚੰਦ, ਵਿਸ਼ਾਲ ਪੁੱਤਰ ਪੂਰਨਚੰਦ, ਬਿੱਲੋ ਪਤਨੀ ਪੂਰਨਚੰਦ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News