ਲੰਗਾਹ ਮਾਮਲੇ ''ਚ ਪੀੜਤਾ ਦੇ ਬਿਆਨ ਬਦਲਣ ਦੀ ਦੇਰ ਸੀ ਕਿ...

03/13/2018 12:47:06 PM

ਗੁਰਦਾਸਪੁਰ : ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਬਲਾਤਕਾਰ ਮਾਮਲੇ 'ਚ ਪੀੜਤ ਔਰਤ ਦੇ ਬਿਆਨ ਬਦਲਦੇ ਹੀ ਅਕਾਲੀ ਆਗੂਆਂ ਨੇ ਲੰਗਾਹ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ ਜਦੋਂ ਪਟਿਆਲੇ ਤੋਂ ਗੁਰਦਾਸਪੁਰ ਅਦਾਲਤ 'ਚ ਪੇਸ਼ੀ ਲਈ ਪੁੱਜੇ ਤਾਂ ਕਈ ਅਕਾਲੀ ਆਗੂ ਉਨ੍ਹਾਂ ਨੂੰ ਮਿਲਣ ਪਹੁੰਚ ਗਏ। ਲੰਗਾਹ ਨੇ ਵੀ ਅਕਾਲੀ ਆਗੂਆਂ ਅਤੇ ਸਮਰਥਕਾਂ ਨਾਲ ਹੱਥ ਮਿਲਾਇਆ, ਜਦੋਂ ਕਿ ਪੁਲਸ ਇਹ ਸਭ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਆਗੂਆਂ ਦੇ ਅਦਾਲਤ ਪੁੱਜਣ 'ਤੇ ਉਨ੍ਹਾਂ ਦਾ ਵਿਰੋਧ ਕੀਤਾ। ਸੋਮਵਾਰ ਨੂੰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਪ੍ਰੇਮ ਕੁਮਾਰ ਨੇ ਅਦਾਲਤ 'ਚ ਤਿੰਨ ਗਵਾਹਾਂ ਦੇ ਬਿਆਨ ਦਰਜ ਕੀਤੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ। 


Related News