''ਮੈਂ ਥਾਣਾ ਉੱਥੇ ਬੰਨ੍ਹ ਲੈਣਾ...'', ਰੇਲਵੇ ਟਰੈਕ ਧਮਾਕਾ ਮਾਮਲੇ ''ਚ ਮ੍ਰਿਤਕ ਜਗਰੂਪ ਦੀ ਮਾਂ ਆਈ ਸਾਹਮਣੇ (ਵੀਡੀਓ)

Tuesday, Apr 28, 2026 - 04:02 PM (IST)

''ਮੈਂ ਥਾਣਾ ਉੱਥੇ ਬੰਨ੍ਹ ਲੈਣਾ...'', ਰੇਲਵੇ ਟਰੈਕ ਧਮਾਕਾ ਮਾਮਲੇ ''ਚ ਮ੍ਰਿਤਕ ਜਗਰੂਪ ਦੀ ਮਾਂ ਆਈ ਸਾਹਮਣੇ (ਵੀਡੀਓ)

ਪਟਿਆਲਾ/ਤਰਨਤਾਰਨ : ਇੱਥੇ ਸ਼ੰਭੂ-ਅੰਬਾਲਾ ਰੇਲਵੇ ਟਰੈਕ 'ਤੇ ਹੋਏ ਧਮਾਕੇ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੀ ਮਾਂ ਨੇ ਮੀਡੀਆ ਅੱਗੇ ਆਪਣੇ ਬਿਆਨ ਦਿੱਤੇ ਹਨ। ਮਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ ਅਤੇ ਨਾ ਹੀ ਕੋਲ ਗਲਤ ਕੰਮ ਕੀਤਾ ਹੈ। ਉਹ ਸੇਵਾ 'ਤੇ ਜਾਂਦਾ ਸੀ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਭਰਾ ਦਾ ਵੀ ਪਾਲਣ-ਪੋਸ਼ਣ ਕਰਦਾ ਸੀ। ਮਾਂ ਨੇ ਕਿਹਾ ਕਿ ਮੇਰੇ ਛੋਟੇ ਪੁੱਤ ਨੂੰ ਨਾਜਾਇਜ਼ ਪੁਲਸ ਚੁੱਕ ਕੇ ਲੈ ਗਈ ਹੈ ਅਤੇ ਉਸ ਨੂੰ ਕੁੱਝ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! BP-ਸ਼ੂਗਰ ਦੀਆਂ ਦਵਾਈਆਂ ਬਾਰੇ ਹੋਸ਼ ਉਡਾਉਣ ਵਾਲਾ ਖ਼ੁਲਾਸਾ, ਫਿਰ ਵੀ...

ਉਸ ਨੇ ਕਿਹਾ ਕਿ ਮੇਰੇ ਛੋਟੇ ਪੁੱਤ ਨੂੰ ਤੜਕੇ ਸਵੇਰੇ ਪੁਲਸ ਵਾਲੇ ਆਪਣੇ ਨਾਲ ਲੈ ਗਏ ਅਤੇ ਅਜੇ ਤੱਕ ਉਸ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ। ਉਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੇਰੇ ਪੁੱਤ ਨੂੰ ਕੁੱਝ ਹੋ ਗਿਆ ਤਾਂ ਮੈਂ ਥਾਣਾ ਉੱਥੇ ਬੰਨ੍ਹ ਲੈਣਾ ਅਤੇ ਥਾਣੇ ਮੂਹਰੇ ਧਰਨਾ ਲਾ ਦੇਣਾ ਹੈ। ਜਗਰੂਪ ਸਿੰਘ ਬਾਰੇ ਦੱਸਦਿਆਂ ਮਾਂ ਨੇ ਕਿਹਾ ਕਿ ਉਹ ਦਲ ਪੰਥ ਨਾਲ ਸੇਵਾ 'ਤੇ ਜਾਂਦਾ ਸੀ ਅਤੇ ਬੀਤੇ ਦਿਨ ਦਾ ਉਹ ਘਰੋਂ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਨਵੀਆਂ ਇਮਾਰਤਾਂ ਬਣਾਉਣ ਵਾਲਿਆਂ ਨੂੰ ਝਟਕਾ! ਹੁਣ ਨਹੀਂ ਮਿਲੇਗੀ ਇਹ ਛੋਟ

ਧਮਾਕੇ ਦੌਰਾਨ ਮਾਰਿਆ ਗਿਆ ਸੀ ਜਗਰੂਪ

ਸ਼ੰਭੂ-ਅੰਬਾਲਾ ਰੇਲ ਮਾਰਗ ’ਤੇ ਸੋਮਵਾਰ ਰਾਤ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਸ਼ੰਭੂ ਕੋਲ ਰੇਲਵੇ ਲਾਈਨ ਨੁਕਸਾਨੀ ਗਈ। ਰੇਲਵੇ ਟਰੈਕ ਤੋਂ ਇਕ ਮਨੁੱਖੀ ਧੜ ਦਾ ਕੁੱਝ ਹਿੱਸਾ ਵੀ ਮਿਲਿਆ। ਬੰਬ ਧਮਾਕੇ 'ਚ ਮਾਰੇ ਗਏ ਮੁਲਜ਼ਮ ਦੀ ਪਛਾਣ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਸੀ, ਜੋ ਕਿ ਪਿੰਡ ਪੰਜਵੜ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News