ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ (ਵੀਡੀਓ)

Wednesday, May 20, 2020 - 01:05 PM (IST)

ਜਲੰਧਰ (ਵਰੁਣ): ਜਲੰਧਰ ਪੁਲਸ ਦੇ ਇਕ ਸਬ-ਇੰਸਪੈਕਟਰ ਅਤੇ ਉਨ੍ਹਾਂ ਦੀ ਪਤਨੀ ’ਚ ਹੋਏ ਵਿਵਾਦ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ’ਚ ਸਬ-ਇੰਸਪੈਕਟਰ ਦੀ ਪਤਨੀ ਉਨ੍ਹਾਂ ’ਤੇ ਗੰਭੀਰ ਦੋਸ਼ ਲਗਾ ਰਹੀ ਹੈ,ਜਦਕਿ ਸਬ-ਇੰਸਪੈਕਟਰ ਨੇ ਵੀ ਆਪਣੇ ਬਿਆਨਾਂ ’ਚ ਪਤਨੀ ’ਤੇ ਬਜ਼ੁਰਗ ਮਾਂ ਅਤੇ ਪੂਰੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਘਰ ’ਚ ਨਹੀਂ ਗੂੰਜੀਆਂ ਕਿਲਕਾਰੀਆਂ, ਪਤੀ ਨੇ ਕੀਤੀ ਖੌਫਨਾਕ ਕਾਰਾ

PunjabKesari

ਇਹ ਵੀਡੀਓ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੀ ਹੈ। ਸਬ-ਇੰਸਪੈਕਟਰ ਕਿਸੇ ਦੇ ਘਰ ’ਚ ਸੀ ਅਤੇ ਉਨ੍ਹਾਂ ਦੀ ਪਤਨੀ ਉੱਥੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਦੇਖ ਕੇ ਉਹ ਭੜਕ ਗਈ। ਉਨ੍ਹਾਂ ਨੇ ਆਪਣੇ ਪਤੀ ’ਤੇ ਉਕਤ ਘਰ ’ਚ ਰਹਿਣ ਵਾਲੀ ਮਹਿਲਾ ਦੇ ਨਾਲ ਸਬੰਧ ਹੋਣ ਦੇ ਦੋਸ਼ ਲਗਾਏ। ਸਬ-ਇੰਸਪੈਕਟਰ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਤੀ ਅਕਸਰ ਇਸ ਘਰ ’ਚ ਆਉਂਦਾ ਹੈ, ਜਿਸ ਦੇ ਚੱਲਦੇ ਕਰੀਬ 4 ਤੋਂ 5 ਸਾਲਾਂ ਤੋਂ ਉਹ ਇਸ ਸੱਚ ਦਾ ਪਿੱਛਾ ਕਰਦੇ ਹੋਏ ਰੰਗੇ ਹੱਥੀ ਫੜ੍ਹਨ ਦੇ ਲਈ ਆਈ ਹੈ। ਸਬ-ਇੰਸਪੈਕਟਰ ਦੀ ਪਤਨੀ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਘਰ ਦੇ ਬਾਹਰ ਬੈਠ ਕੇ ਵੀ ਹੰਗਾਮਾ ਕੀਤਾ ਅਤੇ ਪਤੀ ਦੀ ਸੈਲਰੀ ਉਸ ਨੂੰ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: ਫਤਿਹਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ, 46 ਮਰੀਜ਼ ਕੋਰੋਨਾ ਵਿਰੁੱਧ ਜੰਗ ਜਿੱਤ ਕੇ ਪਰਤੇ ਘਰ

PunjabKesari

ਉੱਥੇ ਸਬ-ਇੰਸਪੈਕਟਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ 85 ਸਾਲ ਦੀ ਮਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਵੀ ਪਰੇਸ਼ਾਨ ਕਰ ਰੱਖਿਆ ਹੈ,ਜਦਕਿ ਉਨ੍ਹਾਂ ਦੇ ਘਰ ਦੀ ਰਜਿਸਟਰੀ ਤੱਕ ਪੈਸਿਆਂ ਦੇ ਚੱਕਰ ’ਚ ਗਿਰਵੀ ਰੱਖ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ ਆਪਣੀ ਪਤਨੀ ਦਾ 25 ਲੱਖ ਰੁਪਏ ਦਾ ਉਧਾਰ ਚੁੱਕਾ ਚੁੱਕੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਬ-ਇੰਸਪੈਕਟਰ ਨੇ ਦਾਅਵਾ ਕੀਤਾ ਹੈ ਕਿ ਜਸਿ ਘਰ ’ਚ ਉਹ ਆਏ ਸਨ, ਉਕਤ ਘਰ ਜਰਮਨੀ ਰਹਿੰਦੇ ਉਨ੍ਹਾਂ ਦੇ ਦੋਸਤ ਦਾ ਸੀ ਜੋ ਹੁਣ ਇੱਥੇ ਹੀ ਹੈ ਅਤੇ ਉਸ ਦੇ ਕਹਿਣ ’ਤੇ ਉਹ ਕੁੱਝ ਸਾਮਾਨ ਦੇਣ ਉਸ ਦੇ ਘਰ ਗਏ ਸਨ।  


author

Shyna

Content Editor

Related News