ਵਿਦਿਆਰਥੀਆਂ ਦੀ ਸਕਾਲਰਸ਼ਿੱਪ ਖਾ ਗਏ ਅਕਾਲੀ : ਕਾਂਗਰਸ

Monday, Aug 21, 2017 - 11:42 AM (IST)

ਵਿਦਿਆਰਥੀਆਂ ਦੀ ਸਕਾਲਰਸ਼ਿੱਪ ਖਾ ਗਏ ਅਕਾਲੀ : ਕਾਂਗਰਸ

ਸੰਗਰੂਰ (ਰਾਜੇਸ਼ ਕੋਹਲੀ)  - ਅਕਾਲੀ ਦਲ ਦੀਆਂ ਮੁਸ਼ਕਲਾਂ ਵਧਾਉਣ ਲਈ ਕਾਂਗਰਸ ਪਾਰਟੀ ਨੇ ਕਮਰ ਕੱਸ ਲਈ ਹੈ। ਕੈਬਨਿਟ ਮੰਤਰੀ ਸਾਧੂ ਧਰਮਸੋਤ ਮੁਤਾਬਕ ਅਕਾਲੀ ਸਰਕਾਰ ਦੇ ਰਾਜ 'ਚ ਐਸ. ਸੀ. , ਬੀ. ਸੀ. ਵਿਦਿਆਰਥੀਆਂ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ 'ਚ ਹੋਇਆ 700 ਕਰੋੜ ਦਾ ਘਪਲਾ ਜਲਦ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਘਪਲਾ ਐੱਸ. ਸੀ , ਬੀ. ਸੀ ਵਿਦਿਆਰਥੀਆਂ ਦੀ ਸ਼ਕਾਰਲਰਸ਼ਿੱਪ ਦਾ ਹੈ ਜਿਸ ਕਾਰਨ ਉਹ ਦਾਖਲਾ ਕਰਵਾਉਣ ਤੋਂ ਅਸਮਰੱਥ ਹਨ ਅਤੇ ਸਕੂਲਾਂ 'ਚ ਪੜ੍ਹਾਈ ਕਰਨ ਦੀ ਬਜਾਇ ਉਹ ਘਰਾਂ 'ਚ ਬੈਠਣ ਲਈ ਮਜ਼ਬੂਰ ਹੋ ਗਏ ਹਨ। 
ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਇਨ੍ਹਾਂ ਬੱਚਿਆਂ ਦੀ ਸਕਾਲਰਸ਼ਿੱਪ 'ਚ ਘਪਲਾ ਕਰਕੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਲਦ ਤੋਂ ਜਲਦ ਨਿਰਪੱਖ ਜਾਂਚ ਕਰਵਾਈ ਜਾਵੇਗੀ।  


Related News