ਜਵਾਹਰ ਨਵੋਦਿਆ ਕਾਉਣੀ ਦੇ ਪੁਰਾਨੇ ਵਿਦਿਆਰਥੀਆਂ ਨੇ ਲਾਈਆਂ ਛਹਿਬਰਾਂ

Tuesday, Dec 12, 2017 - 11:38 AM (IST)

ਜਵਾਹਰ ਨਵੋਦਿਆ ਕਾਉਣੀ ਦੇ ਪੁਰਾਨੇ ਵਿਦਿਆਰਥੀਆਂ ਨੇ ਲਾਈਆਂ ਛਹਿਬਰਾਂ

ਸਾਦਿਕ (ਪਰਮਜੀਤ) - ਇਥੋ ਥੋੜੀ ਦੂਰ ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ ਵਿਖੇ ਪ੍ਰਿੰਸੀਪਲ ਵੀ. ਕੇ. ਸਿੰਘ ਦੀ ਅਗਵਾਈ ਹੇਠ ਵਿਦਿਆਲਿਆ ਦੇ ਪੁਰਾਣੇ ਵਿਦਿਆਰਥੀਆਂ ਦਾ ਸੰਮੇਲਨ ਅਯੋਜਿਤ ਕੀਤਾ ਗਿਆ ਜਿਸ 'ਚ 2009 ਤੋਂ ਲੈ ਕੇ 2015 ਤੱਕ ਦੇ 22 ਪੁਰਾਨੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਮਨੀਸ਼ ਕੁਮਾਰ ਸੀਨੀਅਰ ਅਧਿਆਪਕ ਨੇ ਕੀਤੀ ਤੇ ਪੁਰਾਨੇ ਵਿਦਿਆਰਥੀਆਂ ਨੂੰ ਆਪਣੀ ਆਪਣੀ ਜਾਣ ਪਹਿਚਾਣ ਕਰਾਉਣ ਦਾ ਸੱਦਾ ਦਿੱਤਾ। ਰਜਤ ਕੁਮਾਰ ਫੂਡ ਸਪਲਾਈ ਇੰਸਪੈਕਟਰ, ਧਰਮਪਾਲ, ਸੰਦੀਪੀ ਕੁਮਾਰ ਤੇ ਨੀਰਜ਼ ਸ਼ਰਮਾ ਨੇ ਹਾਜਰ ਵਿਦਿਆਰਥੀਆਂ ਨਾਲ ਆਪਣੇ ਪੜ੍ਹਾਈ ਦੇ ਦਿਨ ਤੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਨਵੋਦਿਆ ਦੇ ਕਾਰਨ ਹੀ ਲੀਡਰਸ਼ਿਪ ਕੁਆਲਟੀ ਅਤੇ ਆਤਮ ਵਿਸ਼ਵਾਸ਼ ਬਹੁਤ ਵਧਿਆ ਹੈ ਤੇ ਸਮਾਜ 'ਚ ਇੱਕ ਵੱਖਰੀ ਪਹਿਚਾਣ ਵੀ ਨਵੋਦਿਆ ਵਿਦਿਆਲਿਆ ਦੀ ਦੇਣ ਹੈ। ਹਰੀ ਲਾਲ ਨੇ ਪੜ੍ਹ ਰਹੇ ਸਮੂਹ ਵਿਦਿਆਰਥੀਆਂ ਨੂੰ ਸਾਬਕਾ ਵਿਦਿਆਰਥੀਆਂ ਤੋਂ ਪ੍ਰੇਰਣਾ ਲੈਣ ਅਤੇ ਵਿਦਿਆਲਿਆ ਦੇ ਨਿਯਮਾਂ ਦਾ ਪਾਲਣ ਕਰਨ ਦਾ ਉਤਸ਼ਾਹਿਤ ਕੀਤਾ। ਪਿੰ੍ਰਸੀਪਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਨੇ ਵਿਦਿਆਰਥੀਆਂ ਦੀਆਂ ਪ੍ਰਾਪਤੀ ਨੂੰ ਦੇਖ ਕੇ ਅੱਜ ਪੜ੍ਹ•ਰਹੇ ਵਿਦਿਆਰਥੀ ਵੀ ਸੇਧ ਲੈਣਗੇ ਤੇ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਜਵਾਹਰ ਨਵੋਦਿਆ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ। ਪੁਰਾਣੇ ਵਿਦਿਆਰਥੀਆਂ ਨੇ ਵਾਲੀਵਾਲ ਮੈਚ, ਗੀਤ, ਸੰਗੀਤ ਤੇ ਭੰਗੜੇ ਪਾ ਕੇ ਛਹਿਬਰਾਂ ਲਗਾ ਦਿੱਤੀ ਤੇ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਪ੍ਰਣਾਮ ਸਿੰਘ, ਅਨੁਰਾਗ, ਚਰਨਬੀਰ ਸਿੰਘ, ਰਾਜ ਕੁਮਾਰ , ਅਰਸ਼ਦੀਪ ਸਿੰਘ ਤੇ ਸਮੂਹ ਸਟਾਫ ਹਾਜ਼ਰ ਸੀ।


Related News