ਚਾਚੇ ਨੇ ਹੀ ਕੀਤਾ 15 ਸਾਲਾ ਭਤੀਜੀ ਨਾਲ ਬਲਾਤਕਾਰ, ਗ੍ਰਿਫਤਾਰ

Friday, Jan 11, 2019 - 05:35 PM (IST)

ਚਾਚੇ ਨੇ ਹੀ ਕੀਤਾ 15 ਸਾਲਾ ਭਤੀਜੀ ਨਾਲ ਬਲਾਤਕਾਰ, ਗ੍ਰਿਫਤਾਰ

ਹੁਸ਼ਿਆਰਪੁਰ (ਅਮਰੀਕ)—ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਮਾਕੋਵਾਲ 'ਚ ਇਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਦੱਸਿਆ ਗਿਆ ਹੈ ਕਿ 15 ਸਾਲਾ ਵਿਦਿਆਰਥਣ ਨਾਲ ਉਸ ਦੇ ਰਿਸ਼ਤੇ 'ਚ ਲੱਗਦੇ ਚਾਚਾ ਨੇ ਉਸ ਨਾਲ ਰੇਪ ਕੀਤਾ ਹੈ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਪੀੜਤਾ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਸਵੇਰੇ ਜਦੋਂ ਉਹ ਸਕੂਲ ਜਾ ਰਹੀ ਸੀ ਤਾਂ ਉਸ ਸਮੇਂ ਰਿਸ਼ਤੇ 'ਚ ਲੱਗਦੇ ਉਸ ਦੇ ਪਿੰਡ ਦੇ ਹੀ ਰਾਕੇਸ਼ ਕੁਮਾਰ ਜੋ ਕਿ ਉਸ ਦਾ ਚਾਚਾ ਹੈ ਉਸ ਨੇ ਮੋਟਰ ਸਾਈਕਲ ਰੋਕ ਕੇ ਕਿਹਾ ਕਿ ਉਹ ਉਸ ਨੂੰ ਸਕੂਲ ਛੱਡ ਦਿੰਦਾ ਹੈ, ਜਿਸ 'ਤੇ ਵਿਸ਼ਵਾਸ ਕਰਦੇ ਹੋਏ ਉਹ ਉਸ ਨਾਲ ਮੋਟਰ ਸਾਈਕਲ 'ਤੇ ਬੈਠ ਗਈ, ਜਿਸ ਦੇ ਬਾਅਦ ਉਸ ਨੇ ਉਸ ਨੂੰ ਸਕੂਲ ਛੱਡਣ ਦੀ ਜਗ੍ਹਾ ਜੰਗਲ 'ਚ ਜਾ ਕੇ ਉਸ ਨਾਲ ਰੇਪ ਕੀਤਾ, ਜਿਸ ਦੇ ਬਾਅਦ ਉਸ ਨੇ ਪੂਰੀ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਇਸ ਪੂਰੀ ਘਟਨਾ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਜੇਲ ਦਿੱਤਾ ਹੈ।


author

Shyna

Content Editor

Related News