ਟਾਂਡਾ ਦੇ ਇਸ ਨੌਜਵਾਨ ਨੇ ਅਮਰੀਕਾ 'ਚ ਚਮਕਾਇਆ ਨਾਂ, ਸਟੈੱਮ ਸੈੱਲ ਦੀ ਖੋਜ ਲਈ ਮਿਲਿਆ ਐਵਾਰਡ

Saturday, Mar 19, 2022 - 12:43 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਪਿੰਡ ਜਾਜਾ ਦੇ ਹੋਣਹਾਰ ਵਿਦਿਆਰਥੀ ਗੌਰਵ ਸੈਣੀ ਨੂੰ ਸਟੈੱਮ ਸੈੱਲ ਉੱਤੇ ਕੀਤੀ ਖੋਜ ਕਾਰਨ ਕੈਲੀਫੋਰਨੀਆ ਇੰਸਟੀਚਿਊਟ ਆਫ਼ ਰੀਜਨਰੇਟਿਵ ਮੈਡੀਸਨ (ਸੀ. ਆਈ. ਆਰ. ਐੱਮ.) ਨੇ 45,000 ਅਮਰੀਕੀ ਡਾਲਰ ਦੇ ਇਨਾਮ ਨਾਲ ਨਿਵਾਜਿਆ ਹੈ। ਇਸ ਖੋਜ ਤਹਿਤ ਸਟੈਮ ਸੈੱਲਾਂ ਨਾਲ ਇਲਾਜ ਦੀ ਤਕਨੀਕ ਦੀ ਖੋਜ ਕੀਤੀ ਜਾਵੇਗੀ, ਜੋ ਕੈਂਸਰ ਅਤੇ ਹੋਰ ਖ਼ਤਰਨਾਕ ਬੀਮਾਰੀਆਂ ਦੇ ਇਲਾਜ 'ਚ ਲਾਹੇਵੰਦ ਹੋਵੇਗੀ। 

ਅਮੀਰਕਾ ਵਿੱਚ ਇਹ ਵੱਡਾ ਮੁਕਾਮ ਹਾਸਲ ਕਰਨ ਵਾਲੇ ਗੌਰਵ ਦੇ ਪਿਤਾ ਸੀਨੀਅਰ ਫਾਰਮੇਸੀ ਅਫ਼ਸਰ ਸਰਕਾਰੀ ਹਸਪਤਾਲ ਟਾਂਡਾ ਬਲਰਾਜ ਸਿੰਘ ਅਤੇ ਮਾਤਾ ਫਾਰਮੇਸੀ ਅਫ਼ਸਰ ਨਵਜੋਤ ਕੌਰ ਨੇ ਆਪਣੇ ਬੇਟੇ ’ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਗੌਰਵ ਹੁਣ ਮਾਸਟਰਜ਼ ਆਫ਼ ਸਟੈਮ ਸੈੱਲ ਟੈਕਨਾਲੋਜੀ ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਚੈਨਲ ਆਈਲੈਂਡਜ਼ ਕੈਮਰਿਲਿਓ ਅਮਰੀਕਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ, ਉਹ ਦੁਨੀਆ ਦੀ ਨੰਬਰ ਤਿੰਨ ਅਤੇ ਅਮਰੀਕਾ ਦੀ ਨੰਬਰ ਇਕ ਯੂਨੀਵਰਸਿਟੀ ਸਟੈਨਫੋਰਡ ਯੂਨੀਵਰਸਿਟੀ ਵਿਚ ਸਟੈਮ ਸੈੱਲਾਂ 'ਤੇ ਹੋਰ ਖੋਜ ਕਰੇਗਾ। ਉਨ੍ਹਾਂ ਦੱਸਿਆ ਕਿ ਉਹ ਹੌਜ਼ੀਆਂ ਡੈਂਟਲ ਕਾਲਜ ਬੱਦੀ (ਹਿਮਾਚਲ ਪ੍ਰਦੇਸ਼) ਤੋਂ ਬੈਚਲਰ ਆਫ਼ ਡੈਂਟਲ ਸਰਜਰੀ ਕਰਕੇ ਅਮਰੀਕਾ ਗਿਆ ਸੀ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ

PunjabKesari

ਉਨ੍ਹਾਂ ਦੱਸਿਆ ਕਿ ਗੌਰਵ ਦੀ ਭੈਣ ਜਸਲੀਨ ਸੈਣੀ ਵੀ 2017 ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਸੈੱਲ ਅਤੇ ਕੈਂਸਰ ਬਾਇਓਲੋਜੀ 'ਤੇ ਖੋਜ ਕਰ ਰਹੀ ਹੈ ਅਤੇ ਉਸ ਨੂੰ 260000 ਡਾਲਰ ਦੀ ਸਕਾਲਰਸ਼ਿਪ ਵੀ ਮਿਲੀ ਹੈ। ਗੌਰਵ ਅਤੇ ਜਸਲੀਨ ਦੀ ਇਸ ਪ੍ਰਾਪਤੀ ਲਈ ਟਾਂਡਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਲੋਕ ਇਨਸਾਫ਼ ਮੰਚ, ਆਰਮੀ ਗਰਾਊਂਡ ਕਮੇਟੀ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। 

ਇਹ ਵੀ ਪੜ੍ਹੋ:  ਜਲੰਧਰ ਪੁਲਸ ਕਮਿਸ਼ਨਰੇਟ ਦਾ ਵੱਡਾ ਐਕਸ਼ਨ, ਹੁਣ 48 ਘੰਟਿਆਂ ’ਚ ਸ਼ਿਕਾਇਤਕਰਤਾ ਨੂੰ ਇੰਝ ਮਿਲੇਗਾ ਇਨਸਾਫ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News