ਸ਼ਹਿਰ ''ਚ ਅਵਾਰਾ ਕੁੱਤਿਆਂ ਦਾ ਆਂਤਕ, 3 ਬੱਚਿਆਂ ਨੂੰ ਕੱਟਿਆ  (ਤਸਵੀਰਾਂ)

Wednesday, Jul 12, 2017 - 04:33 PM (IST)

ਜਲੰਧਰ(ਸੋਨੂੰ)— ਸ਼ਹਿਰ 'ਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਨੂੰ ਸੈਂਦਾ ਗੇਟ ਦੇ ਨੇੜੇ ਡਿਪਟੀ ਮੇਅਰ ਅਰਵਿੰਦ ਕੌਰ ਓਬਰਾਏ ਦੇ ਵਾਰਡ 'ਚ ਅਵਾਰਾ ਕੁੱਤਿਆਂ ਨੇ 3 ਬੱਚਿਆਂ ਨੂੰ ਕੱਟ ਲਿਆ। ਜ਼ਖਮੀ ਬੱਚਿਆਂ 'ਚ ਪਾਇਲ (8) ਰੋਹਿਤ (5) ਅਭੀ (12) ਹਨ। ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਵਾਰਡ ਦੇ ਕੌਂਸਲਰ ਨਾਲ ਵੀ ਗੱਲ ਕੀਤੀ ਸੀ ਪਰ ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸੇ ਕਰਕੇ ਅੱਜ ਉਨ੍ਹਾਂ ਦਾ ਗੁੱਸਾ ਫੁੱਟ ਗਿਆ ਅਤੇ ਨਗਰ-ਨਿਗਮ ਦੇ ਖਿਲਾਫ ਪ੍ਰਦਰਸ਼ਨ ਕਰ ਦਿੱਤਾ। ਮੁਹੱਲੇ ਦੇ ਲੋਕਾਂ ਨੇ ਨਗਰ-ਨਿਗਮ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਹੈ ਕਿ ਇਨ੍ਹਾਂ ਕੁੱਤਿਆਂ 'ਤੇ ਨਕੇਲ ਕੱਸੀ ਜਾਵੇ। ਸ਼ਹਿਰ ਦੀਆਂ ਪਾਰਕਾਂ 'ਚ ਅਵਾਰਾ ਕੁੱਤਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸੈਰ ਕਰਨਾ ਵੀ ਲੋਕਾਂ ਲਈ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੂੰ ਇਹ ਹੀ ਡਰ ਸਤਾਉਂਦਾ ਹੈ ਕਿ ਕਿਤੇ ਉਨ੍ਹਾਂ 'ਤੇ ਇਹ ਕੁੱਤੇ ਹਮਲਾ ਨਾ ਕਰ ਦੇਣ।


Related News