ਸਰਕਾਰੀ ਮਿਡਲ ਸਕੂਲ ''ਚ ਚੋਰੀ
Tuesday, Dec 05, 2017 - 12:19 AM (IST)
ਦੀਨਾਨਗਰ, (ਕਪੂਰ)- ਨਜ਼ਦੀਕੀ ਸਰਕਾਰੀ ਮਿਡਲ ਸਕੂਲ ਝਖੜਪਿੰਡੀ ਵਿਖੇ ਚੋਰਾਂ ਵੱਲੋਂ ਸਕੂਲ 'ਚੋਂ ਸੀ. ਪੀ. ਯੂ, ਐੱਲ. ਈ. ਡੀ. ਦੇ ਇਲਾਵਾ ਹੋਰ ਵੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ।
ਸਕੂਲ ਇੰਚਾਰਜ ਗਾਰਗੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਸਕੂਲ ਵਿਖੇ ਰੋਜ਼ਾਨਾ ਦੀ ਤਰ੍ਹਾਂ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਸਕੂਲ ਦੇ ਅੰਦਰ ਕੰਪਿਊਟਰ ਰੂਮ ਦਾ ਦਰਵਾਜ਼ਾ ਟੁੱਟਿਆ ਪਿਆ ਸੀ ਅਤੇ ਅੰਦਰੋਂ 3 ਸੀ. ਪੀ. ਯੂ., 2 ਐੱਲ. ਈ. ਡੀ., 1 ਮਾਊਸ ਅਤੇ 1 ਕੀਬੋਰਡ ਗਾਇਬ ਸੀ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਸਾਲ ਵਿਚ ਇਹ ਚੋਰੀ ਦੀ ਚੌਥੀ ਘਟਨਾ ਹੈ।
