ਟਰਾਂਸਫਾਰਮਰਾਂ ''ਚੋਂ ਸਾਮਾਨ ਚੋਰੀ

Monday, Sep 18, 2017 - 01:27 AM (IST)

ਟਰਾਂਸਫਾਰਮਰਾਂ ''ਚੋਂ ਸਾਮਾਨ ਚੋਰੀ

ਫ਼ਿਰੋਜ਼ਪੁਰ/ਘੱਲ ਖੁਰਦ,(ਕੁਮਾਰ, ਦਲਜੀਤ)- ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਖੇਤਾਂ ਵਿਚ ਲੱਗੇ ਵੱਖ-ਵੱਖ ਟਰਾਂਸਫਾਰਮਰਾਂ 'ਚੋਂ ਅਣਪਛਾਤੇ ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਚੋਰੀ ਸਬੰਧੀ ਥਾਣਾ ਘੱਲ ਖੁਰਦ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
ਏ. ਐੱਸ. ਆਈ. ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਿਤਪਾਲ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਮੁੱਦਕੀ ਨੇ ਦੋਸ਼ ਲਾਇਆ ਕਿ ਅਣਪਛਾਤੇ ਚੋਰ ਉਸ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ 'ਚੋਂ ਅਤੇ ਨਰਿੰਦਰ ਕੁਮਾਰ ਪੁੱਤਰ ਧਰਮ ਚੰਦ ਤੇ ਸੰਤੋਸ਼ ਰਾਣੀ ਪਤਨੀ ਫਕੀਰ ਚੰਦ ਵਾਸੀ ਮੁੱਦਕੀ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ 'ਚੋਂ ਚੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ, ਜਿਸ ਦੀ ਕੀਮਤ ਕਰੀਬ 45 ਹਜ਼ਾਰ ਰੁਪਏ ਬਣਦੀ ਹੈ।


Related News