ਟੈਲੀਕਾਮ ਦੀ ਦੁਕਾਨ ''ਚ ਤੀਜੀ ਵਾਰ ਚੋਰੀ

Tuesday, Feb 13, 2018 - 03:32 AM (IST)

ਭਿੰਡੀ ਸੈਦਾਂ,   (ਗੁਰਜੰਟ)-  ਅੱਡਾ ਜਸਰਾਉਰ ਵਿਖੇ ਮੁਹਾਰ ਟੈਲੀਕਾਮ ਦੀ ਦੁਕਾਨ ਨੂੰ ਚੋਰਾਂ ਨੇ ਬੀਤੀ ਰਾਤ ਲਗਾਤਾਰ ਤੀਜੀ ਵਾਰ ਆਪਣਾ ਨਿਸ਼ਾਨਾ ਬਣਾਉਂਦਿਆਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ।
ਟੈਲੀਕਾਮ ਦੇ ਮਾਲਕ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਘਰ ਚਲੇ ਗਏ ਅਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੀ ਕੰਧ ਨੂੰ ਸੰਨ੍ਹ ਲੱਗੀ ਹੋਈ ਸੀ। ਅੰਦਰੋਂ ਸਾਮਾਨ ਦੇਖਣ 'ਤੇ ਪਤਾ ਲੱਗਿਆ 7-8 ਮਹਿੰਗੇ ਮੋਬਾਇਲ, ਪੈਨ ਡਰਾਈਵ, ਮੈਮਰੀ ਕਾਰਡ, ਐੱਲ. ਈ. ਡੀਜ਼, ਯੂ. ਐੱਸ. ਬੀ. ਪਲੇਅਰ, 10 ਵੱਡੇ ਸਪੀਕਰ, 3 ਬੰਡਲ ਤਾਰ ਅਤੇ ਡਿਸ਼ਾ ਦੇ ਰਸੀਵਰ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਬੀਤੀ ਰਾਤ ਚੋਰਾਂ ਨੇ ਭਾਰੀ ਬਾਰਿਸ਼ ਦਾ ਫਾਇਦਾ ਲੈਂਦਿਆਂ ਦੁਕਾਨ ਦੀ ਕੰਧ ਨੂੰ ਸੰਨ੍ਹ ਲਾ ਕੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਘੁਮਾ ਕੇ ਛੱਤ ਵਾਲੇ ਪਾਸੇ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 


Related News