ਸਟਾਕ ਮਾਰਕੀਟ ਵਿਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਮਾਰੀ ਠੱਗੀ

Saturday, Jul 27, 2024 - 06:11 PM (IST)

ਸਟਾਕ ਮਾਰਕੀਟ ਵਿਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਮਾਰੀ ਠੱਗੀ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਲਹਿਲ ਕਾਲੋਨੀ ਦੇ ਰਹਿਣ ਵਾਲੇ ਨਵਲ ਅਰੋੜਾ ਪੁੱਤਰ ਅਸ਼ੋਕ ਕੁਮਾਰ ਨਾਲ ਆਣਪਛਾਤੇ ਵਿਅਕਤੀਆਂ ਨੇ ਸਟਾਕ ਮਾਰਕੀਟ ਵਿਚ ਪੈਸੇ ਲਗਾਉਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿਚ ਸਾਈਬਰ ਕ੍ਰਾਈਮ ਪਟਿਆਲਾ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ। 

ਨਵਲ ਅਰੋੜਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਆਨ ਲਾਈਨ ਸੰਪਰਕ ਕਰ ਕੇ ਉਸ ਦੇ ਪੈਸੇ ਸਟਾਕ ਮਾਰਕੀਟ ਵਿਚ ਲਗਾਉਣ ਦਾ ਝਾਂਸਾ ਦੇ ਕੇ 61 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News