ਸ਼ੇਅਰ ਬਾਜ਼ਾਰ ਨੇ ਉਜਾੜ ਕੇ ਰੱਖ ਦਿੱਤਾ ਟੱਬਰ, ਪੂਰੇ ਪਰਿਵਾਰ ਨੇ ਖਾਧਾ ਜ਼ਹਿਰ, ਘਰ ''ਚੋਂ ਉਠੀਆਂ ਚਾਰ ਲਾਸ਼ਾਂ

05/24/2024 6:30:07 PM

ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਇਕੋ ਪਰਿਵਾਰ ਦੇ ਚਾਰ ਜੀਆਂ ਵਲੋਂ ਖਾਧੀ ਗਈ ਜ਼ਹਿਰੀਲੀ ਚੀਜ਼ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਬੁੱਢਾ ਖੂਹ ਦੇ ਵਸਨੀਕ ਅਮਨ ਗੁਲਾਟੀ ਨੇ ਸ਼ੇਅਰ ਬਾਜ਼ਾਰ ਵਿਚ ਪੈਸਾ ਲਾਇਆ ਹੋਇਆ ਸੀ ਅਤੇ ਸ਼ੇਅਰ ਬਾਜ਼ਾਰ ਹੇਠਾਂ ਜਾਣ ਕਾਰਨ ਉਸ ਨੂੰ ਭਾਰੀ ਨੁਕਸਾਨ ਹੋਇਆ ਜਿਸ ਕਾਰਨ ਅਮਨ ਗੁਲਾਟੀ, ਉਸ ਦੀ ਪਤਨੀ ਮੋਨਿਕਾ, ਇਕ 8 ਸਾਲ ਦੀ ਬੱਚੀ ਅਤੇ ਦੂਸਰੀ ਲੜਕੀ ਜਿਸ ਦੀ ਉਮਰ ਕਰੀਬ ਢਾਈ ਸਾਲ ਸੀ, ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। 

ਇਹ ਵੀ ਪੜ੍ਹੋ : ਨਵੀਂ ਬੋਲੈਰੋ ਲੈ ਕੇ ਮੱਥਾ ਟੇਕਣ ਗਈ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 4 ਦੀ ਮੌਤ, ਬੱਚਾ ਪਾਣੀ 'ਚ ਰੁੜਿਆ

ਦੱਸਿਆ ਜਾ ਰਿਹਾ ਹੈ ਕਿ ਮੋਨਿਕਾ ਅਤੇ ਦੋ ਲੜਕੀਆਂ ਦੀ ਮੌਤ ਹੋ ਗਈ ਹੈ ਅਤੇ ਅਮਨ ਗੁਲਾਟੀ ਦਾ ਇਲਾਜ ਚੱਲ ਰਿਹਾ ਹੈ। ਅਮਨ ਦੀ ਹਾਲਾਤ ਬੇਹੱਦ ਗੰਭੀਰ ਹੈ। ਇਸ ਘਟਨਾ ਦਾ ਪਤਾ ਜਦੋਂ ਗੁਆਂਢੀਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਹਸਪਤਾਲ ਲਿਆਂਦਾ ਪਰ ਮਾਂ ਅਤੇ ਦੋ ਧੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਜਦਕਿ ਅਮਨ ਗੁਲਾਟੀ ਦੀ ਹਾਲਤ ਵੀ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਟਿਆਲਾ 'ਚ ਕੇਕ ਖਾਣ ਤੋਂ ਬਾਅਦ ਹੋਈ ਬੱਚੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਫਾਈਨਲ ਰਿਪੋਰਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News