ਸ਼ੇਅਰ ਬਜ਼ਾਰ : ਸੈਂਸੈਕਸ 1618 ਅੰਕ ਚੜ੍ਹ ਕੇ ਹੋਇਆ ਬੰਦ , ਨਿਫਟੀ 468 ਅੰਕ ਵਧਿਆ

Friday, Jun 07, 2024 - 05:13 PM (IST)

ਮੁੰਬਈ — ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 7 ਜੂਨ ਨੂੰ ਬਾਜ਼ਾਰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਦਿਨ ਦੇ ਕਾਰੋਬਾਰ 'ਚ ਸੈਂਸੈਕਸ 76,795 ਦੇ ਪੱਧਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਨਿਫਟੀ 'ਚ ਵੀ ਕਰੀਬ 500 ਅੰਕਾਂ ਦਾ ਵਾਧਾ ਹੋਇਆ ਹੈ, ਇਹ 23,310 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 1618 ਅੰਕਾਂ ਦੀ ਤੇਜ਼ੀ ਨਾਲ 76,693 'ਤੇ ਪਹੁੰਚ ਗਿਆ, ਜਦਕਿ ਨਿਫਟੀ ਵੀ 468 ਅੰਕਾਂ ਦੀ ਮਜ਼ਬੂਤੀ ਨਾਲ 23,290 ਦੇ ਪੱਧਰ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ :    NDA ਦੀ ਮੀਟਿੰਗ 'ਚ ਨਿਤੀਸ਼ ਅਤੇ ਚੰਦਰਬਾਬੂ ਨਾਇਡੂ ਨੇ ਮੰਗੇ ਇਹ ਖ਼ਾਸ ਮੰਤਰਾਲੇ

ਵੀਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਸਪਾਟ ਕਾਰੋਬਾਰ ਦੇਖਣ ਨੂੰ ਮਿਲਿਆ। ਡਾਓ ਜੋਂਸ 79 ਅੰਕ ਚੜ੍ਹ ਕੇ 38,886 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸਡੈਕ ਅਤੇ S&P 500 ਸੂਚਕਾਂਕ ਮਾਮੂਲੀ ਗਿਰਾਵਟ ਨਾਲ ਬੰਦ ਹੋਏ ਹਨ। ਨੈਸਡੈਕ 14 ਅੰਕ ਡਿੱਗ ਕੇ 17,173 'ਤੇ ਅਤੇ S&P 500 ਸੂਚਕਾਂਕ 1. ਅੰਕ ਡਿੱਗ ਕੇ 5,352 'ਤੇ ਬੰਦ ਹੋਇਆ।

FII ਨੇ ਕੱਲ੍ਹ ₹ 6,868 ਕਰੋੜ ਦੀ ਵਿਕਰੀ ਕੀਤੀ

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ ਆਪਣੀ ਵਿਕਰੀ ਜਾਰੀ ਰੱਖੀ, ਉਨ੍ਹਾਂ ਨੇ 6,867.72 ਕਰੋੜ ਰੁਪਏ ਦੇ ਭਾਰਤੀ ਸ਼ੇਅਰ ਵੇਚੇ। ਜਦੋਂ ਕਿ, ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ 3,718.38 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ :   ਭਾਜਪਾ ਦਾ ਵੱਡਾ ਐਲਾਨ - ਸਰਕਾਰ ਬਣਾਉਣ ਤੋਂ ਪਹਿਲਾਂ ਨਿਤੀਸ਼ ਕੁਮਾਰ ਦੇ ਹਿੱਤ 'ਚ ਲਿਆ ਗਿਆ ਇਹ ਅਹਿਮ ਫੈਸਲਾ

ਕੱਲ੍ਹ ਬਜ਼ਾਰ ਵਿੱਚ ਹੋਇਆ ਸੀ ਵਾਧਾ 

ਇਸ ਤੋਂ ਪਹਿਲਾਂ ਕੱਲ੍ਹ ਯਾਨੀ 6 ਜੂਨ ਨੂੰ ਸੈਂਸੈਕਸ 'ਚ ਵਾਧਾ ਦੇਖਣ ਨੂੰ ਮਿਲਿਆ ਸੀ। ਸੈਂਸੈਕਸ 692 ਅੰਕਾਂ ਦੇ ਵਾਧੇ ਨਾਲ 75,074 'ਤੇ ਬੰਦ ਹੋਇਆ। ਨਿਫਟੀ 'ਚ ਵੀ 201 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। 22,821 ਦੇ ਪੱਧਰ 'ਤੇ ਬੰਦ ਹੋਇਆ। ਮਿਡਕੈਪ ਸੂਚਕਾਂਕ ਵਿੱਚ 2.28% ਅਤੇ ਸਮਾਲਕੈਪ ਸੂਚਕਾਂਕ ਵਿੱਚ 3.06% ਦਾ ਵਾਧਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ :     'ਰਾਮਾਇਣ' ਦੇ ਲਕਸ਼ਮਣ ਸੁਨੀਲ ਲਹਿਰੀ ਨੇ ਅਯੁੱਧਿਆ ਵਾਸੀਆਂ 'ਤੇ ਜ਼ਾਹਰ ਕੀਤੀ ਨਾਰਾਜ਼ਗੀ

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 23 ਵਧੇ ਅਤੇ 7 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਟੈਕ, ਸਰਕਾਰੀ ਬੈਂਕ ਅਤੇ ਰੀਅਲਟੀ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਟੈੱਕ ਮਹਿੰਦਰਾ ਦੇ ਸ਼ੇਅਰ 4.43% ਵਧ ਕੇ 1,323 ਰੁਪਏ 'ਤੇ ਬੰਦ ਹੋਏ। ਅਡਾਨੀ ਗਰੁੱਪ ਦੇ ਸਾਰੇ 10 ਸ਼ੇਅਰ ਵਾਧੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ :      ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News