ਐਗਜ਼ਿਟ ਪੋਲ ਦੇ ਨਤੀਜਿਆਂ ਕਾਰਨ ਰਾਕੇਟ ਦੀ ਰਫਤਾਰ ਨਾਲ ਦੌੜਿਆ ਬਾਜ਼ਾਰ , ਨਿਵੇਸ਼ਕਾਂ ਨੇ ਕਮਾਏ 11 ਲੱਖ ਕਰੋੜ ਰੁਪਏ

Monday, Jun 03, 2024 - 12:21 PM (IST)

ਮੁੰਬਈ - ਐਗਜ਼ਿਟ ਪੋਲ ਦੇ ਆਉਣ ਤੋਂ ਬਾਅਦ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਧਮਾਕੇ ਨਾਲ ਖੁੱਲ੍ਹਿਆ, ਜਿਸ ਤੋਂ ਬਾਅਦ ਬਾਜ਼ਾਰ 'ਚ ਦੀਵਾਲੀ ਵਰਗਾ ਮਾਹੌਲ ਬਣਿਆ ਹੋਇਆ ਹੈ। ਬਾਜ਼ਾਰ ਖੁੱਲ੍ਹਦੇ ਹੀ ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 2595 ਅੰਕਾਂ ਦੀ ਛਾਲ ਨਾਲ ਖੁੱਲ੍ਹਿਆ। ਸਵੇਰੇ 9.15 ਵਜੇ ਸੈਂਸੈਕਸ 2594.53 ਅੰਕਾਂ ਦੀ ਮਜ਼ਬੂਤੀ ਨਾਲ ਖੁੱਲ੍ਹਿਆ ਅਤੇ 76255.84 ਦੇ ਪੱਧਰ 'ਤੇ ਸ਼ਾਨਦਾਰ ਕਾਰੋਬਾਰ ਕਰਦਾ ਦੇਖਿਆ ਗਿਆ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਬੈਂਚਮਾਰਕ ਨਿਫਟੀ ਵੀ 788.85 ਅੰਕਾਂ ਦੀ ਮਜ਼ਬੂਤੀ ਨਾਲ 23319.55 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਵਿਆਪਕ ਸੂਚਕਾਂਕ ਸਕਾਰਾਤਮਕ ਖੇਤਰ ਵਿੱਚ ਖੁੱਲ੍ਹੇ। ਬੈਂਕ ਨਿਫਟੀ ਇੰਡੈਕਸ 1905.90 ਅੰਕ ਜਾਂ 3.89 ਫੀਸਦੀ ਵਧ ਕੇ 50,889.85 'ਤੇ ਖੁੱਲ੍ਹਿਆ। ਬਾਜ਼ਾਰ 'ਚ ਇਸ ਵਾਧੇ ਤੋਂ ਬਾਅਦ ਨਿਵੇਸ਼ਕਾਂ ਨੂੰ ਕਰੀਬ 11.1 ਲੱਖ ਕਰੋੜ ਰੁਪਏ ਦਾ ਲਾਭ ਹੋਇਆ।

ਬਾਜ਼ਾਰ ਖੁੱਲ੍ਹਦੇ ਹੀ ਰੌਕੇਟ ਹੋ ਗਏ ਇਹ ਸ਼ੇਅਰ

ਸ਼ੇਅਰ ਬਾਜ਼ਾਰ 'ਚ ਤੂਫਾਨੀ ਵਾਧੇ ਦੇ ਵਿਚਕਾਰ ਬੀਐੱਸਈ ਦੇ ਸਾਰੇ 30 ਸ਼ੇਅਰਾਂ 'ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ। ਜੇਕਰ ਅਸੀਂ ਸਭ ਤੋਂ ਵਧ ਰਹੇ ਸਟਾਕਾਂ ਦੀ ਗੱਲ ਕਰੀਏ, ਤਾਂ ਲਾਰਜ ਕੈਪ ਵਿੱਚ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਹਨ 

ਪਾਵਰ ਗਰਿੱਡ (5.44%), NTPC (5.21%), M&M (5.00%), SBI (4.51%), L&T (4.38%), IndusInd Bank ( 4.15) ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। 

ਮਿਡ ਕੈਪ ਵਿੱਚ ਸ਼ਾਮਲ REC ਲਿਮਟਿਡ 7.50%, ਸ਼੍ਰੀਰਾਮ ਫਾਈਨਾਂਸ 7.07%, ਹਿੰਦ ਪੈਟਰੋ 7.03%, PFC 6.78% ਅਤੇ IRFC 5.65% ਵਧ ਕੇ ਵਪਾਰ ਕਰਦੇ ਦੇਖੇ ਗਏ।

ਸਮਾਲ ਕੈਪ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਸ ਸ਼੍ਰੇਣੀ 'ਚ ਸ਼ਾਮਲ Praveg Share 10 ਫੀਸਦੀ, Moschip 9.98 ਫੀਸਦੀ, ਆਈਆਰਬੀ 8.44 ਫੀਸਦੀ ਅਤੇ ਜੇਡਬਲਯੂਐਲ 8.43 ਫੀਸਦੀ ਦੇ ਮਜ਼ਬੂਤ ​​ਵਾਧੇ ਨਾਲ ਕਾਰੋਬਾਰ ਕਰ ਰਹੇ ਸਨ।

ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਵਧਿਆ 

ਇਸ ਦੌਰਾਨ ਬੰਬਈ ਸਟਾਕ ਐਕਸਚੇਂਜ 'ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 11.1 ਲੱਖ ਕਰੋੜ ਰੁਪਏ ਵਧ ਕੇ 423.21 ਲੱਖ ਕਰੋੜ ਰੁਪਏ ਹੋ ਗਿਆ। ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਮੰਗਲਵਾਰ ਭਾਵ ਕੱਲ੍ਹ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਬਾਜ਼ਾਰ 'ਚ ਨਿਵੇਸ਼ਕਾਂ ਦਾ ਭਰੋਸਾ ਕਾਫੀ ਮਜ਼ਬੂਤ ​​ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ 31 ਮਈ ਨੂੰ 1,613.24 ਕਰੋੜ ਰੁਪਏ ਦੀਆਂ ਭਾਰਤੀ ਇਕਵਿਟੀਜ਼ ਖਰੀਦੀਆਂ, ਜਦਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਮਹੀਨੇ ਦੇ ਆਖਰੀ ਦਿਨ 2,114.17 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। 


Harinder Kaur

Content Editor

Related News