ਘਰ ਦੇ ਚੁੱਲ੍ਹੇ 'ਚੋਂ ਨਿਕਲੀ ਚੰਗਿਆੜੀ ਨੇ ਮਚਾਇਆ ਤਾਂਡਵ, ਪੂਰਾ ਘਰ ਸੜ ਕੇ ਸੁਆਹ

05/23/2024 11:26:06 AM

ਫਿਲੌਰ (ਭਾਖੜੀ)- ਘਰ ਦੇ ਚੁੱਲ੍ਹੇ ’ਚੋਂ ਨਿਕਲੀ ਇਕ ਚੰਗਿਆੜੀ ਨੇ ਪੂਰੇ ਘਰ ਨੂੰ ਸਾੜ ਕੇ ਸੁਆਹ ਕਰ ਦਿੱਤਾ। ਘਰ ਦੇ ਮਾਲਕ ਨੇ ਦੱਸਿਆ ਕਿ ਇਸ ਅੱਗ ਲੱਗਣ ਦੀ ਘਟਨਾ ’ਚ ਉਨ੍ਹਾਂ ਦੇ ਘਰ ’ਚ ਪਏ 85000 ਰੁਪਏ ਦੀ ਨਕਦੀ, 1 ਮੋਟਸਾਈਕਲ ਅਤੇ ਸੋਨੇ-ਚਾਂਦੀ ਕੇ ਗਹਿਣੇ ਸੜ ਕੇ ਸੁਆਹ ਹੋ ਗਏ, ਜਿਸ ਵਿਚ ਉਨ੍ਹਾਂ ਦਾ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਦੀਆਂ 2 ਗੱਡੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਖ਼ਬਰ ਵੀ ਪੜ੍ਹੋ - ਮੁੱਖ ਪਾਰਟੀਆਂ ਦੇ 52 'ਚੋਂ 51 ਉਮੀਦਵਾਰ ਕਰੋੜਪਤੀ; 2500 ਰੁਪਏ ਦੀ ਜਾਇਦਾਦ ਨਾਲ ਚੋਣ ਲੜ ਰਿਹਾ ਇਹ ਉਮੀਦਵਾਰ

ਸੂਚਨਾ ਮੁਤਾਬਕ ਅੱਜ ਸਵੇਰੇ ਨੇੜਲੇ ਪਿੰਡ ਸੇਲਕਿਆਣਾ ਦੇ ਰਹਿਣ ਵਾਲੇ ਚੌਧਰੀ ਮੁਹੰਮਦ ਪ੍ਰਧਾਨ ਨੇ ਦੱਸਿਆ ਕਿ ਸਵੇਰੇ ਉੱਠ ਕੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਨੇ ਰੋਜ਼ਾਨਾ ਵਾਂਗ ਖਾਣਾ ਬਣਾਇਆ। ਖਾਣਾ ਖਾਣ ਤੋਂ ਬਾਅਦ ਉਹ ਅਤੇ ਪਰਿਵਾਰਕ ਮੈਂਬਰ ਕੰਮ ਦੇ ਸਿਲਸਿਲੇ ’ਚ ਘਰ ਬੰਦ ਕਰ ਕੇ ਚਲੇ ਗਏ। ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਪਿੰਡ ਵਾਸੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰ ’ਚੋਂ ਅੱਗ ਦੇ ਭਾਂਬੜ ਨਿਕਲ ਰਹੇ ਹਨ।

ਉਹ ਜਿਉਂ ਹੀ ਵਾਪਸ ਆਏ ਤਾਂ ਮੰਜਰ ਦੇਖ ਕੇ ਦੰਗ ਰਹਿ ਗਏ। ਅੱਗ ਨੇ ਹਰ ਪਾਸਿਓਂ ਉਨ੍ਹਾਂ ਦੇ ਘਰ ਨੂੰ ਘੇਰਿਆ ਹੋਇਆ ਸੀ। ਉਨ੍ਹਾਂ ਨੇ ਤੁਰੰਤ ਮਦਦ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ, ਜਿਸ ’ਤੇ ਵਿਭਾਗ ਦੀਆਂ 2 ਗੱਡੀਆਂ ਮੌਕੇ ’ਤੇ ਪੁੱਜ ਗਈਆਂ ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੱਡੀਆਂ ਦੇ ਪੁੱਜਣ ਤੋਂ ਪਹਿਲਾਂ ਹੀ ਪੂਰਾ ਘਰ ਰਾਖ਼ ’ਚ ਬਦਲ ਗਿਆ।

ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਪੰਜਾਬ 'ਚ ਘੁੰਮ ਰਹੇ ਜਾਅਲੀ ਪੁਲਸ ਮੁਲਾਜ਼ਮ, ਕਿਤੇ ਤੁਸੀਂ ਵੀ ਨਾ ਹੋ ਜਾਣਾ ਸ਼ਿਕਾਰ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਲਮ ਇਹ ਹੈ ਕਿ ਉਨ੍ਹਾਂ ਦੇ ਘਰ ’ਚ ਅੱਗ ਨੇ ਨਾ ਤਾਂ ਉਨ੍ਹਾਂ ਦੇ ਖਾਣ ਲਈ ਆਟਾ ਛੱਡਿਆ ਅਤੇ ਉੱਥੇ ਪਿਆ ਮੱਝਾਂ ਦਾ ਚਾਰਾ ਵੀ ਸੜ ਕੇ ਸੁਆਹ ਹੋ ਗਿਆ। ਇਸ ਭਿਆਨਕ ਗਰਮੀ ’ਚ ਉਨ੍ਹਾਂ ਦੇ ਘਰ ਨੂੰ ਅੱਗ ਕਿਵੇਂ ਲੱਗੀ, ਉਨ੍ਹਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ। ਹੋ ਸਕਦਾ ਹੈ ਕਿ ਸਵੇਰੇ ਜਦੋਂ ਉਨ੍ਹਾਂ ਨੇ ਚੁੱਲ੍ਹੇ ’ਤੇ ਪਰਿਵਾਰਕ ਮੈਂਬਰਾਂ ਲਈ ਖਾਣਾ ਬਣਾਇਆ ਤਾਂ ਉਸ ਚੁੱਲ੍ਹੇ ਦੀ ਅੱਗ ਪੂਰੀ ਤਰ੍ਹਾਂ ਬੁਝੀ ਨਾ ਹੋਵੇ, ਉੱਪਰੋਂ ਗਰਮੀ ਕਾਰਨ ਉਥੋਂ ਨਿਕਲੀ ਚੰਗਿਆੜੀ ਨੇ ਅੱਗ ਫੜ ਲਈ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News