ਚੋਣ ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਬੰਪਰ ਉਛਾਲ, ਸੈਂਸੇਕਸ 2500 ਅੰਕ ਦੀ ਤੇਜ਼ੀ ਨਾਲ ਖੁੱਲ੍ਹਿਆ
Monday, Jun 03, 2024 - 09:45 AM (IST)
ਬਿਜ਼ਨੈੱਸ ਡੈਸਕ: ਭਲਕੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਹੀ ਭਾਰਤੀ ਸ਼ੇਅਰ ਬਾਜ਼ਾਰ ਵਿਚ ਬੰਪਰ ਉਛਾਲ ਵੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਸੇਅਰ ਬਾਜ਼ਾਰ ਦੇ ਖੁੱਲ੍ਹਦਿਆਂ ਸਾਰ ਹੀ Sensex 'ਚ 2500 ਉਛਾਲ ਵੇਖਣ ਨੂੰ ਮਿਲਿਆ ਹੈ। ਇਸ ਦੇ ਸੰਕੇਤ ਅੱਜ ਪ੍ਰੀ ਮਾਰਕੀਟ ਤੋਂ ਹੀ ਮਿਲ ਗਏ ਸਨ, ਜਦੋਂ ਸਵੇਰੇ 9 ਵਜੇ ਪ੍ਰੀ ਓਪਨ ਵਿਚ ਨਿਫਟੀ 'ਚ ਹਜ਼ਾਰ ਅੰਕ ਅਤੇ ਸੈਂਸੇਕਸ ਵਿਚ 3200 ਅੰਕਾਂ ਦਾ ਉਛਾਲ ਵੇਖਣ ਨੂੰ ਮਿਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ
ਪ੍ਰੀ ਓਪਨ ਸੈਸ਼ਨ ਵਿਚ ਆਈ ਇਸ ਤੇਜ਼ੀ ਦੀ ਉਮੀਦ ਐਗਜ਼ਿਟ ਪੋਲ ਤੋਂ ਬਾਅਦ ਹੀ ਜਤਾਈ ਜਾ ਰਹੀ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੀ ਤੀਜੀ ਵਾਰ ਵਾਪਸੀ ਦਾ ਅੰਦਾਜ਼ਾ ਲਗਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ
ਪਿਛਲੇ ਹਫ਼ਤੇ ਭਾਵੇਂ ਸ਼ੇਅਰ ਬਾਜ਼ਾਰ ਵਿਚ ਭਾਰੀ ਉਤਾਰ-ਚੜ੍ਹਾਅ ਵੇਖਣ ਨੂੰ ਮਿਲਿਆ ਹੋਵੇ, ਪਰ ਇਸ ਦੇ ਬਾਵਜੂਦ ਸੈਂਸੇਕਸ ਤੇ ਨਿਫਟੀ ਨੇ ਆਪਣਾ ਨਵਾਂ ਆਲ ਟਾਈਮ ਹਾਈ ਲੈਵਲ ਛੋਹ ਲਿਆ ਸੀ। ਹਾਲਾਂਕਿ ਪਿਛਲੇ ਸ਼ੁੱਕਰਵਾਰ ਨੂੰ ਬਾਂਬੇ ਸਟਾਕ ਐਕਸੇਂਜ ਦੀ ਸੈਂਸੇਕਸ ਮਮੂਲੀ 76 ਅੰਕ ਦੀ ਉਛਾਲ ਦੇ ਨਾਲ 73,961.31 ਦੇ ਲੈਵਲ 'ਤੇ ਬੰਦ ਹੋਇਆ ਸੀ, ਜਦਕਿ ਨੈਸ਼ਨਲ ਸਟਾਕ ਐਕਸੇਂਜ ਦਾ ਨਿਫਟੀ 42 ਅੰਕ ਦੀ ਤੇਜ਼ੀ ਨਾਲ 22,530 ਦੇ ਲੈਵਲ 'ਤੇ ਬੰਦ ਹੋਇਆ ਸੀ। ਜ਼ਿਕਰਯੋਗ ਹੈ ਕਿ ਸੈਂਸੇਕਸ ਦਾ ਆਲ ਟਾਈਮ ਹਾਈ 76,009.68, ਉੱਥੇ ਹੀ ਨਿਫਟੀ ਦਾ 52 ਵੀਕ ਦਾ ਹਾਈ ਲੈਵਲ 23,110.80 ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8