ਕੁਝ ਟਰੇਨਾਂ ਸ਼ੁਰੂ, ਮੁਸਾਫਿਰਾਂ ਨੇ ਲਿਆ ਰਾਹਤ ਦਾ ਸਾਹ

08/28/2017 7:15:08 AM

ਫਗਵਾੜਾ, (ਮੁਕੇਸ਼)- ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਡੇਰਾ ਪ੍ਰੇਮੀ ਤੋੜਭੰਨ 'ਤੇ ਉਤਰ ਆਏ, ਜਿਸਦੇ ਚਲਦੇ ਰੇਲ ਮੰਤਰਾਲੇ ਵਲੋਂ ਸੈਂਕੜੇ ਟਰੇਨਾਂ ਬੰਦ ਕਰਨੀਆਂ ਪਈਆਂ। ਜਾਣਕਾਰੀ ਅਨੁਸਾਰ ਹਾਲਤ 'ਚ ਸੁਧਾਰ ਦੇ ਚਲਦੇ ਕੁਝ ਗੱਡੀਆਂ ਨੂੰ ਚਾਲੂ ਕਰ ਦਿੱਤਾ ਗਿਆ।
ਫਗਵਾੜਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਗਿਆਨ ਚੰਦ ਨੇ ਦੱਸਿਆ ਰਾਤ 2.30 ਵਜੇ ਸਭ ਤੋਂ ਪਹਿਲਾਂ ਡਾਊਨ ਸਾਈਡ ਤੋਂ 12414 ਪੂਜਾ ਐਕਸਪ੍ਰੈੱਸ ਲੰਘੀ। ਉਸਦੇ ਬਾਅਦ 13006 ਹਾਵੜਾ ਮੇਲ,13152 ਸਿਆਲਦਾ,11078 ਜੇਹਲਮ ਐਕਸਪ੍ਰੈੱਸ,12446 ਉਤਰ ਸੰਪਰਕ ਕ੍ਰਾਂਤੀ,12238 ਬੇਗਮਪੁਰਾ ਐਕਸਪ੍ਰੈੱਸ,12204 ਗਰੀਬ ਰਥ,14610ਹੇਮਕੁੰਟ ਐਕਸਪ੍ਰੈੱਸ,15708 ਆਮਰਪਾਲੀ ਐਕਸਪ੍ਰੈੱਸ,12920 ਮਾਲਵਾ ਐਕਸਪ੍ਰੈੱਸ,14676 ਸ਼ਹੀਦ ਐਕਸਪ੍ਰੈੱਸ,12478 ਜਾਮਨਗਰ ਐਕਸਪ੍ਰੈੱਸ ਸਾਰੀਆਂ ਟਰੇਨਾਂ ਡਾਊਨ ਸਾਈਡਾਂ ਦੀਆਂ ਗਈਆਂ, ਜਦਕਿ ਅੱਪ ਸਾਈਡ12029 ਸ਼ਤਾਬਦੀ ਐਕਸਪ੍ਰੈੱਸ,12497 ਸ਼ਾਨੇ ਪੰਜਾਬ ਐਕਸਪ੍ਰੈੱਸ ਅੰਮ੍ਰਿਤਸਰ ਨਿਕਲੀਆਂ।
ਰੇਲਵੇ ਅਧਿਕਾਰੀ ਗਿਆਨ ਚੰਦ ਨੇ ਦੱਸਿਆ ਕਿ ਭਾਵੇਂ ਟਰੇਨਾਂ ਸ਼ੁਰੂ ਹੋ ਗਈਆਂ ਪਰ ਉਨ੍ਹਾਂ 'ਚ ਮੁਸਾਫਿਰ ਘੱਟ ਹਨ। ਰੇਲ ਟਿਕਟਾਂ ਖ੍ਰੀਦਣ ਵੀ ਘੱਟ ਮੁਸਾਫਿਰ ਆਉਂਦੇ ਹਨ ਕਿਉਂਕਿ ਲੋਕਾਂ ਦੇ ਦਿਲਾਂ 'ਚ ਦਹਿਸ਼ਤ ਦਾ ਮਾਹੌਲ ਹੈ। ਮਨੀ ਚਾਵਲਾ ਨੇ ਕਿਹਾ ਕਿ ਟਰੇਨਾਂ ਸ਼ੁਰੂ ਹੋਣ ਨਾਲ ਮੁਸਾਫਿਰਾਂ ਨੂੰ ਕੁਝ ਰਾਹਤ ਮਹਿਸੂਸ ਹੋਈ।
ਰੇਲਵੇ ਅਧਿਕਾਰੀ ਮੁਤਾਬਕ ਐਤਵਾਰ 12925 ਪੱਛਮ ਐਕਸਪ੍ਰੈੱਸ,12715 ਸੱਚਖੰਡ ਐਕਸਪ੍ਰੈੱਸ (ਨਾਂਦੇੜ ਐਕਸਪ੍ਰੈੱਸ),14673 ਸ਼ਹੀਦ ਐਕਸਪ੍ਰੈੱਸ,12459 ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ,11058 ਦਾਦਰ ਐਕਸਪ੍ਰੈੱਸ,12926 ਡੀਲਕਸ਼ ਟਰੇਨਾਂ ਕੈਂਸਲ ਹੋਣ ਦੇ ਕਾਰਨ ਨਹੀਂ ਆਈਆਂ। ਰੇਲਵੇ ਸਟੇਸ਼ਨ ਦੇ ਦੋਵੇਂ ਪਲੇਟਫਾਰਮਾਂ 'ਤੇ ਸੰਨਾਟਾ ਛਾਇਆ ਰਿਹਾ।ਕਬਾੜੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਬਾਬੀ ਸਕਰੈਪ ਦੇ ਮਾਲਕ ਬਲਦੇਵ ਰਾਜ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਦੇ ਕਿਸੇ ਦੋਸਤ ਨੇ ਦਿੱਲੀ ਵੱਲ ਨੂੰ ਜਾਣਾ ਸੀ। ਬੀਤੀ ਦਿਨੀਂ ਰੇਲ, ਸੜਕ ਮਾਰਗ ਤੇ ਬੱਸ ਸੇਵਾ ਕਾਫੀ ਹੱਦ ਤਕ ਬੰਦ ਹੋਣ ਨਾਲ ਉਸਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਅੱਜ ਪਤਾ ਲੱਗਾ ਹੈ ਕਿ ਕੁਝ ਅਪ-ਡਾਊਨ ਟਰੇਨਾਂ ਚੱਲੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ, ਨਿੱਜੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਣਾ ਚਾਹੀਦਾ।


Related News