ਕਿਸਾਨ ਅੰਦੋਲਨ ਕਾਰਨ 67 ਟਰੇਨਾਂ ਰੱਦ, 50 ਤੋਂ ਵੱਧ ਟਰੇਨਾਂ ਵਾਇਆ ਚੰਡੀਗੜ੍ਹ ਚੱਲ ਰਹੀਆਂ
Saturday, May 11, 2024 - 02:46 AM (IST)
ਚੰਡੀਗੜ੍ਹ (ਲਲਨ)– ਕਿਸਾਨਾਂ ਵਲੋਂ ਸ਼ੰਭੂ ਬੈਰੀਅਰ ’ਤੇ ਰੇਲਵੇ ਟ੍ਰੈਕ ਜਾਮ ਕਰਨ ਕਰਕੇ ਰੇਲਵੇ ਵਲੋਂ ਅੰਬਾਲਾ ਮੰਡਲ ਦੀਆਂ 67 ਟਰੇਨਾਂ 13 ਮਈ ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ’ਚ ਚੰਡੀਗੜ੍ਹ ਦੀਆਂ 4 ਤੇ ਮੋਹਾਲੀ ਦੀ 1 ਟਰੇਨ ਸ਼ਾਮਲ ਹੈ, ਜਦਕਿ 50 ਤੋਂ ਵੱਧ ਟਰੇਨਾਂ ਨੂੰ ਵਾਇਆ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਜਿਹਾ ਦਰਿੰਦਾ ਪਿਓ ਕਿਸੇ ਨੂੰ ਨਾ ਮਿਲੇ! 14 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ, ਪਹਿਲਾਂ ਵੀ ਕਰ ਚੁੱਕਾ ਗਲਤ ਕੰਮ
ਰੇਲਾਂ ਡਾਇਵਰਟ ਹੋਣ ਕਾਰਨ ਤੈਅ ਸਮੇਂ ਤੋਂ ਕਰੀਬ 5 ਤੋਂ 10 ਘੰਟੇ ਲੇਟ ਚੱਲ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਟਰੇਨਾਂ ’ਚ ਬੁਕਿੰਗ ਹੈ, ਉਨ੍ਹਾਂ ਯਾਤਰੀਆਂ ਦਾ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ। ਯਾਤਰੀ ਰੇਲਵੇ ਸਟੇਸ਼ਨ ਦੇ ਕਿਸੇ ਵੀ ਕਾਊਂਟਰ ਤੋਂ ਰਿਫੰਡ ਲੈ ਸਕਦੇ ਹਨ।
ਇਹ ਟਰੇਨਾਂ ਰਹਿਣਗੀਆਂ ਰੱਦ
- 14629-30 ਚੰਡੀਗੜ੍ਹ-ਫ਼ਿਰੋਜ਼ਪੁਰ
- 12241-42 ਚੰਡੀਗੜ੍ਹ-ਅੰਮ੍ਰਿਤਸਰ ਸੁਪਰਫਾਸਟ
- 4569-70 ਕਾਲਕਾ-ਅੰਬਾਲਾ ਪੈਸੰਜਰ
- 12411-12 ਚੰਡੀਗੜ੍ਹ-ਅੰਮ੍ਰਿਤਸਰ
- 14613-14 ਮੋਹਾਲੀ-ਫ਼ਿਰੋਜ਼ਪੁਰ
ਕਈ ਟਰੇਨਾਂ ਨੂੰ ਚੰਡੀਗੜ੍ਹ ਤੋਂ ਕੀਤਾ ਡਾਇਵਰਟ
ਕਿਸਾਨਾਂ ਵਲੋਂ ਸ਼ੰਭੂ ਬੈਰੀਅਰ ’ਤੇ ਰੇਲਵੇ ਟ੍ਰੈਕ ਜਾਮ ਕਰਨ ਕਾਰਨ ਰੇਲਵੇ ਨੇ ਕਰੀਬ 50 ਟਰੇਨਾਂ ਨੂੰ ਵਾਇਆ ਚੰਡੀਗੜ੍ਹ ਡਾਇਵਰਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਬਾਲਾ ਮੰਡਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ-ਦਿੱਲੀ ਸ਼ਤਾਬਦੀ, ਜੈਨਗਰ ਐਕਸਪ੍ਰੈੱਸ, ਮੁੰਬਈ ਇੰਟਰਸਿਟੀ ਤੇ ਕਈ ਹੋਰ ਟਰੇਨਾਂ ਨੂੰ ਵਾਇਆ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।