ਰੇਲਵੇ ਨੇ 50 ਟਰੇਨਾਂ ਕੀਤੀਆਂ ਰੱਦ, ਦੇਰੀ ਨਾਲ ਚੱਲ ਰਹੀਆਂ ਪੰਜਾਬ 'ਚ ਚੱਲਣ ਵਾਲੀਆਂ ਕਈ ਟਰੇਨਾਂ

05/04/2024 3:13:40 PM

ਨੈਸ਼ਨਲ ਡੈਸਕ- ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦੇ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇੰਨਾ ਹੀ ਨਹੀਂ, ਪੰਜਾਬ 'ਚ ਚੱਲਣ ਵਾਲੀਆਂ ਕਈ ਟੇਰਨਾਂ ਫਿਲਹਾਲ ਆਪਣੇ ਸਮੇਂ  ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਸ਼ਤਾਬਦੀ ਸਮੇਤ ਕਈ ਸੁਪਰਫਾਸਟ ਟਰੇਨਾਂ ਇਸ ਸਮੇਂ ਦੇਰੀ ਨਾਲ ਚੱਲ ਰਹੀਆਂ ਹਨ। ਸ਼ਤਾਬਦੀ ਐਕਸਪ੍ਰੈੱਸ ਤੈਅ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਸਿਟੀ ਸਟੇਸ਼ਨ ਪਹੁੰਚੇਗੀ। ਫ਼ਿਲਹਾਲ ਸਵਰਾਜ ਐਕਸਪ੍ਰੈੱਸ 3.25 ਘੰਟੇ, ਹੀਰਾਕੁੰਡ ਐਕਸਪ੍ਰੈੱਸ 3 ਘੰਟੇ, ਸਚਖੰਡ ਐਕਸਪ੍ਰੈੱਸ 4 ਘੰਟੇ ਅਤੇ ਆਮਰਪਾਲੀ ਐਕਸਪ੍ਰੈਸ 3.30 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਭਾਰਤੀ ਰੇਲਵੇ ਨੇ ਕਰੀਬ 50 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ ਕਰੀਬ 2 ਟਰੇਨਾਂ ਜਲੰਧਰ ਅਤੇ ਜਲੰਧਰ ਕੈਂਟ ਦੀਆਂ ਹਨ, ਜੋ 4 ਮਈ ਤੱਕ ਰੱਦ ਰਹਿਣਗੀਆਂ। ਵਿਭਾਗ ਵਲੋਂ ਭੇਜੀ ਗਈ ਸੂਚੀ ਮੁਤਾਬਕ 3 ਅਤੇ 4 ਮਈ ਨੂੰ ਰੱਦ ਹੋਣ ਵਾਲੀਆਂ ਟਰੇਨਾਂ ਵਿਚ ਇਹ ਟਰੇਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ; ਹਿੰਦੂ ਵਿਆਹ ’ਚ ਸੱਤ ਫੇਰੇ ਹੋਣੇ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਜਾਇਜ਼ ਨਹੀਂ

1. 14681-14682 (ਜਲੰਧਰ ਸ਼ਹਿਰ-ਨਵੀਂ ਦਿੱਲੀ)
2. 04689-04690 (ਜਲੰਧਰ ਸਿਟੀ-ਅੰਬਾਲਾ)
3. 14033-14034 (ਪੁਰਾਣੀ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ)
4. 12497-12498 (ਨਵੀਂ ਦਿੱਲੀ-ਅੰਮ੍ਰਿਤਸਰ)
5. 22429-22430 (ਪੁਰਾਣੀ ਦਿੱਲੀ-ਪਠਾਨਕੋਟ)
6. 12459-12460 (ਨਵੀਂ ਦਿੱਲੀ-ਅੰਮ੍ਰਿਤਸਰ)
7. 12053-12054 (ਹਰਿਦੁਆਰ-ਅੰਮ੍ਰਿਤਸਰ)
8. 14653-14654 (ਹਿਸਾਰ-ਅੰਮ੍ਰਿਤਸਰ)
9. 12411-12412 (ਚੰਡੀਗੜ੍ਹ-ਅੰਮ੍ਰਿਤਸਰ)
10. 12241-12242 (ਅੰਮ੍ਰਿਤਸਰ-ਚੰਡੀਗੜ੍ਹ)

ਦੱਸ ਦੇਈਏ ਕਿ ਹਰਿਆਣਾ ਪੁਲਸ ਵੱਲੋਂ ਝੂਠੇ ਮੁਕੱਮਦਿਆਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸ਼ੰਭੂ ਰੇਲਵੇ ਟਰੈਕ 'ਤੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ-  IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Tanu

Content Editor

Related News