ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ

Friday, Dec 21, 2018 - 04:17 PM (IST)

ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਗੰਗੂਵਾਲ ਪਾਵਰ ਹਾਊਸ ਦੇ ਗੇਟਾਂ ਕੋਲੋਂ ਸ਼ੁੱਕਰਵਾਰ ਸਥਾਨਕ ਪੁਲਸ ਨੂੰ ਇਕ ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ ਬਹਾਦਰ ਸਿੰਘ ਨੇ ਦੱਸਿਆਂ ਕਿ ਇਕ ਅਣਪਛਾਤੀ ਔਰਤ ਜਿਸਦੀ ਉਮਰ ਤਕਰੀਬਨ 70 ਸਾਲ ਹੈ ਅਤੇ ਉਸਨੇ ਕਾਲੇ ਰੰਗ ਦੀ ਕੋਟੀ ਪਾਈ ਹੋਈ ਹੈ, ਦੀ ਲਾਸ਼ ਅੱਜ ਗੰਗੂਵਾਲ ਪਾਵਰ ਹਾਊਸ ਦੇ ਗੇਟਾਂ ਕੋਲੋਂ ਬਹੁਤ ਜ਼ਿਆਦਾ ਗਲੀ ਹੋਈ ਹਾਲਤ 'ਚ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਪਛਾਣ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ 'ਚ 72 ਘੰਟਿਆਂ ਲਈ ਰਖਵਾ ਦਿੱਤੀ ਗਈ ਹੈ।


author

Baljeet Kaur

Content Editor

Related News