ਸਮਰਾਲਾ ਰੋਡ ''ਤੇ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ
Thursday, Mar 29, 2018 - 09:03 PM (IST)

ਖੰਨਾ(ਬਿਪਨ)— ਸਮਰਾਲਾ ਰੋਡ ਤੇ ਇਕ ਸੜਕ ਦੁਰਘਟਨਾ ਦੌਰਾਨ ਪਤੀ ਪਤਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਯੁਗਇੰਦਰ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਾਸੀ ਮਾਡਲ ਟਾਊਨ ਅੱਜ ਸਮਰਾਲਾ ਰੋਡ ਉਵਰ ਬ੍ਰਿਜ ਦੇ ਥੱਲੇ ਸਬਜੀ ਮੰਡੀ ਚ ਸਬਜੀ ਲੈ ਕੇ ਅਪਣੇ ਸਕੂਟਰ ਤੇ ਸਵਾਰ ਹੋ ਕੇ ਵਾਪਸ ਅਪਣੇ ਘਰ ਜਾ ਰਹੇ ਸਨ ਤਾ ਪੁੱਲ ਉਪਰ ਇਕ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਸਕੂਟਰ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਕਾਰਨ ਦੋਨੋ ਪਤੀ ਪਤਨੀ ਸੜਕ 'ਤੇ ਡਿੱਗ ਕੇ ਬੁਰੀ ਤਰ੍ਹਾ ਨਾਲ ਜਖਮੀ ਹੋ ਗਏ । ਹਾਦਸੇ 'ਚ ਅਮਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਅਮਰੀਕ ਸਿੰਘ ਇਲਾਜ ਦੌਰਾਨ ਜਖਮਾਂ ਦਾ ਦੁੱਖ ਸਹਿਣ ਕਰਦਾ ਹੋਇਆ ਦੰਮ ਤੌੜ ਗਿਆ । ਪੁਲਸ ਨੇ ਦੋਨਾਂ ਲਾਸ਼ਾ ਨੁੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਟਰੱਕ ਡਰਈਵਰ ਅਤੇ ਟਰੱਕ ਦੀ ਤਲਾਸ਼ ਕਰ ਰਿਹਾ ਹੈ ।