ਸਾਬਕਾ ਸਰਪੰਚ ਦਾ ਕਤਲ ਕਰਨ ਵਾਲੇ ਦੀ ਪਤਨੀ ਗ੍ਰਿਫਤਾਰ
Thursday, Jul 10, 2025 - 10:45 AM (IST)

ਰਾਜਾਸਾਂਸੀ (ਨਿਰਵੈਲ)-ਥਾਣਾ ਰਾਜਾਸਾਂਸੀ ਪੁਲਸ ਵੱਲੋਂ ਕਾਮਯਾਬੀ ਹਾਸਲ ਕਰਦਿਆਂ ਸਾਬਕਾ ਸਰਪੰਚ ਪਰਵਿੰਦਰ ਸਿੰਘ ਦੇ ਗੁਆਂਢੀ ਸਹਿਜ ਸ਼ੁਭਮ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਸਹਿ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਤੇਜ ਸਿੰਘ ਐੱਸ. ਐੱਚ. ਓ. ਰਾਜਾਸਾਂਸੀ ਨੇ ਦੱਸਿਆ ਕਿ ਬੀਤੇ ਕੱਲ੍ਹ ਸਹਿਜ ਸ਼ੁਭਮ ਸਿੰਘ ਪੁੱਤਰ ਹਰਮੇਸ਼ ਕੁਮਾਰ ਵਾਸੀ ਰੁੜਕਾ ਕਲਾਂ ਗੋਰਾਇਆ ਜ਼ਿਲ੍ਹਾ ਜਲੰਧਰ ਹਾਲ ਵਾਸੀ 185 ਸਿਵਾ ਕਾਲੋਨੀ ਰਾਜਾਸਾਂਸੀ ਅਤੇ ਕਿਰਨਦੀਪ ਕੌਰ ਪਤਨੀ ਸ਼ੁਭਮ ਸਹਿਜਪਾਲ ਵਾਸੀ 185 ਸਿਵਾ ਕਾਲੋਨੀ ਰਾਜਾਸਾਂਸੀ ਅਤੇ ਉਨ੍ਹਾਂ ਦੇ ਗੁਆਂਢੀ ਪਰਵਿੰਦਰ ਸਿੰਘ ਵਾਸੀ ਸੈਦੂਪੁਰਾ ਥਾਣਾ ਰਾਜਾਸਾਂਸੀ ਹਾਲ ਕੋਠੀ ਨੰ 186 ਸਿਵਾ ਕਾਲੋਨੀ ਨੇੜੇ ਰਾਜਾਸਾਂਸੀ ਵੱਲੋਂ ਗੱਡੀ ਪਾਰਕਿੰਗ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਸ਼ੁਭਮ ਸਹਿਜਪਾਲ ਵੱਲੋਂ ਆਪਣੇ ਪਿਸਟਲ ਨਾਲ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਜਿਸ ਸਬੰਧੀ ਉਕਤ ਦੋਸ਼ੀ ਸ਼ੁਭਮ ਸਹਿਜਪਾਲ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਖਿਲ਼ਾਫ ਥਾਣਾ ਰਾਜਾਸਾਂਸੀ ਵਿਖੇ ਦਰਜ ਮੁਕੱਦਮੇ ਤਹਿਤ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਦੋਸ਼ੀ ਸ਼ੁਭਮ ਸਹਿਜਪਾਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8