ਦੀਨਾਨਗਰ ''ਚ ਚੋਰਾਂ ਦਾ ਕਹਿਰ: ਮਗਰਾਲਾ ਰੋਡ ''ਤੇ ਅੱਧੀ ਦਰਜਨ ਤੋਂ ਵੱਧ ਦੁਕਾਨਾਂ ''ਤੇ ਚੋਰੀ
Monday, Jul 07, 2025 - 05:39 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਦੀਨਾਨਗਰ ਦੇ ਮਗਰਾਲਾ ਰੋਡ 'ਤੇ ਚੋਰਾਂ ਵਲੋਂ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਗਈ। ਚੋਰੀ ਕਾਰਨ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਂਟਿਸਟ ਚਰਨਜੀਤ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣਾ ਕਲੀਨਿਕ ਰਾਤ ਨੂੰ ਬੰਦ ਕਰਕੇ ਗਏ ਸਨ। ਜਦੋਂ ਉਹ ਸਵੇਰੇ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਉਨ੍ਹਾਂ ਆਪਣੇ ਗੱਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੱਲੇ 'ਚੋਂ ਲਗਭਗ 500 ਰੁਪਏ ਚੋਰੀ ਕਰ ਲਏ ਗਏ ਹਨ। ਇਨ੍ਹਾਂ ਦੇ ਨਾਲ ਵਾਲੀ ਬੰਟੀ ਸਲੂਨ ਦੀ ਦੁਕਾਨ ਦੇ ਵੀ ਤਾਲੇ ਤੋੜੇ ਗਏ ਅਤੇ ਅੰਦਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਜਦੋਂ ਚੋਰਾਂ ਨੇ ਥੋੜ੍ਹੀ ਅੱਗੇ ਜਾ ਕੇ ਮੋਟਰਸਾਈਕਲ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਤਾਂ ਉਨ੍ਹਾਂ ਨੇ ਸੜਕ ਕਿਨਾਰੇ ਝਾੜੀਆਂ 'ਚ ਸੁੱਟ ਦਿੱਤਾ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਇਸੇ ਰੋਡ 'ਤੇ ਇਕ ਹੋਰ ਸੋਨੂ ਸਲੂਨ ਵਾਲੀ ਦੀ ਦੁਕਾਨ 'ਚੋਂ ਚੋਰ ਗੱਲੇ 'ਚ ਪਏ 5 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਸੋਨੂ ਨੇ ਦੱਸਿਆ ਕਿ ਇਹ ਪੈਸੇ ਉਨ੍ਹਾਂ ਨੇ ਆਪਣੀ ਬੇਟੀ ਦੀ ਫੀਸ ਵਾਸਤੇ ਰੱਖੇ ਹੋਏ ਸਨ। ਮਨਿਆਰੀ ਦੀ ਦੁਕਾਨ ਦੇ ਮਾਲਕ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਵੀ ਤਾਲੇ ਤੋੜ ਕੇ ਚੋਰ 2,500 ਰੁਪਏ ਚੋਰੀ ਕਰ ਲੈ ਗਏ ਅਤੇ ਦੁਕਾਨ ਵਿਚ ਲੱਗੇ ਫਰਿੱਜ 'ਚੋਂ ਕੁਝ ਖਾਣ-ਪੀਣ ਵਾਲਾ ਸਾਮਾਨ ਵੀ ਲੈ ਗਏ।
ਇਹ ਵੀ ਪੜ੍ਹੋ- ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...
ਚੋਰਾਂ ਵਲੋਂ ਸੋਢੀ ਇਲੈਕਟ੍ਰੀਸ਼ਨ ਦੀ ਦੁਕਾਨ, ਸਤਨਾਮ ਡੇਹਰੀ, ਹੰਸ ਰਾਜ ਦੀ ਦੁਕਾਨ ਅਤੇ ਡੈਂਟਿਸਟ ਨੇਹਾ ਕਰਲੂਪੀਆ ਦੀ ਦੁਕਾਨ ਦੇ ਵੀ ਤਾਲੇ ਤੋੜੇ ਗਏ, ਪਰ ਇਨ੍ਹਾਂ ਦੁਕਾਨਾਂ 'ਚੋਂ ਕੁਝ ਵੀ ਚੋਰੀ ਨਹੀਂ ਕੀਤਾ ਗਿਆ। ਚੋਰਾਂ ਦੀ ਤਸਵੀਰ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ 'ਚ ਉਹ ਇਕ ਕੱਪੜੇ ਨਾਲ ਆਪਣਾ ਮੂੰਹ ਤੇ ਸਿਰ ਲਪੇਟੇ ਹੋਏ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਜੇਲ੍ਹ ਵਿਚ ਪਾਇਆ ਜਾਵੇ ਅਤੇ ਦੁਕਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8