ਟੈਂਪੂ ਨਾਲ ਟੱਕਰ ਕਾਰਨ ਮੁੱਖ ਸੜਕ ’ਤੇ ਡਿੱਗਿਆ ਬਿਜਲੀ ਦਾ ਖੰਭਾ, ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ
Monday, Jul 07, 2025 - 06:19 PM (IST)

ਜਲੰਧਰ (ਪੁਨੀਤ)- ਲੰਮਾ ਪਿੰਡ ਰੋਡ ’ਤੇ ਬੀਤੀ ਰਾਤ ਇਕ ਟੈਂਪੂ ਨਾਲ ਟੱਕਰ ਹੋਣ ਕਾਰਨ ਇਕ ਬਿਜਲੀ ਦਾ ਖੰਭਾ ਡਿੱਗ ਗਿਆ, ਜਿਸ ਕਾਰਨ ਘੰਟਿਆਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਖੰਭਾ ਡਿੱਗਣ ਨਾਲ ਹੀ ਤਾਰਾਂ ਆਦਿ ਟੁੱਟ ਗਈਆਂ, ਜਿਸ ਕਾਰਨ ਚੰਗਿਆੜੀਆਂ ਨਿਕਲਣ ਲੱਗੀਆਂ, ਜਿਸ ਕਾਰਨ ਹੇਠਾਂ ਅਤੇ ਆਸ-ਪਾਸ ਖੜ੍ਹੇ ਲੋਕ ਦੂਜੇ ਪਾਸੇ ਭੱਜਣ ਲੱਗੇ। ਇਸ ਦੌਰਾਨ ਗੱਡੀਆਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਵੀ ਸੁਣੀਆਂ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ, ਬੱਸ ਤੇ ਕਾਰ ਵਿਚਾਲੇ ਭਿਆਨਕ ਟੱਕਰ, 8 ਲੋਕਾਂ ਦੀ ਮੌਤ
ਹਾਦਸੇ ਤੋਂ ਬਾਅਦ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਘੰਟਿਆਂ ਤੱਕ ਪ੍ਰਭਾਵਿਤ ਰਹੀ ਅਤੇ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਦੀ ਟੱਕਰ ਕਾਰਨ ਖੰਭਾ ਨੁਕਸਾਨਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਹਾਦਸਾ ਕਿਸ਼ਨਪੁਰਾ ਚੌਂਕ ਤੋਂ ਲੰਮਾ ਪਿੰਡ ਵੱਲ ਜਾਣ ਵਾਲੀ ਸੜਕ ’ਤੇ ਪਾਵਰ ਹਾਊਸ ਦੇ ਸਾਹਮਣੇ ਵਾਪਰਿਆ। ਜੇਕਰ ਇਹ ਹਾਦਸਾ ਦਿਨ ਵੇਲੇ ਵਾਪਰਿਆ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਫੋਨਾਂ ਦੀ ਘੰਟੀ, ਜਾਰੀ ਹੋਇਆ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e