ਸ਼ਰਮਸਾਰ ਹੋਏ ਰਿਸ਼ਤੇ! ਪਿਓ ਨੇ ਆਪਣੀ ਹੀ ਧੀ ਨਾਲ...

Friday, Aug 07, 2026 - 08:22 PM (IST)

ਸ਼ਰਮਸਾਰ ਹੋਏ ਰਿਸ਼ਤੇ! ਪਿਓ ਨੇ ਆਪਣੀ ਹੀ ਧੀ ਨਾਲ...

ਲੁਧਿਆਣਾ (ਰਾਜ): ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਿਓ ਨੇ ਆਪਣੀ ਹੀ 16 ਸਾਲਾ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਪਿਤਾ ਦੇ ਖ਼ਿਲਾਫ਼ ਪੋਕਸੋ ਐਕਟ ਤੇ ਜਬਰ-ਜ਼ਿਨਾਹ ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। 

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਬੀਤੀ 5 ਅਗਸਤ ਨੂੰ ਉਸ ਦੀ 16 ਸਾਲਾ ਧੀ ਘਰ 'ਚ ਮੌਜੂਦ ਸੀ। ਉਸੇ ਦਿਨ ਉਸ ਦੇ ਪਤੀ ਵੀ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਕੰਮ 'ਤੇ ਨਹੀਂ ਗਿਆ ਤੇ ਘਰ 'ਚ ਹੀ ਰੁਕ ਗਿਆ। ਪੀੜਤਾ ਦੀ ਮਾਂ ਜਦੋਂ ਸ਼ਾਮ ਨੂੰ ਕੰਮ ਖ਼ਤਮ ਕਰ ਘਰ ਪਰਤੀ ਤਾਂ ਉਸ ਦੀ ਨਾਬਾਲਗ ਧੀ ਨੇ ਰੋਂਦੇ ਹੋਏ ਆਪਣੀ ਹੱਡਬੀਤੀ ਸੁਣਾਈ ਪੀੜਤਾ ਨੇ ਦੱਸਿਆ ਕਿ ਜਦੋਂ ਉਹ ਆਪਣਾ ਕੰਮ ਨਬੇੜ ਕੇ ਕਮਰੇ ਵਿਚ ਆਰਾਮ ਕਰ ਰਹੀ ਸੀ ਤਾਂ ਉਸ ਦੇ ਪਿਤਾ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਪਿਤਾ ਨੇ ਧੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ 'ਤੇ ਪੁਲਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 


author

Anmol Tagra

Content Editor

Related News