ਸਤਿਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਸਪੈਸ਼ਲ ਟਰੇਨ 7 ਫਰਵਰੀ ਨੂੰ ਹੋਵੇਗੀ ਰਵਾਨਾ

02/06/2017 1:44:55 PM

ਜਲੰਧਰ (ਗੁਲਸ਼ਨ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਵਾਰਾਨਸੀ ਲਈ ਸਪੈਸ਼ਲ ਟਰੇਨ 7 ਫਰਵਰੀ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਜ਼ਿਕਰਯੋਗ ਹੈ ਕਿ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ ਹਰ ਸਾਲ ਭਾਰੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਪੈਸ਼ਲ ਟਰੇਨ ਰਾਹੀਂ ਵਾਰਾਨਸੀ ਜਾਂਦੇ ਹਨ। ਇਹ ਸਪੈਸ਼ਲ ਟਰੇਨ ਡੇਰਾ ਸੱਚਖੰਡ ਬੱਲਾਂ ਵਲੋਂ ਬੁੱਕ ਕਰਵਾਈ ਜਾਂਦੀ ਹੈ। ਇਸ ਵਾਰ 7 ਫਰਵਰੀ ਨੂੰ ਜਾਣ ਵਾਲੀ ਸਪੈਸ਼ਲ ਟਰੇਨ ਲਈ ਡੇਰੇ ਵੱਲੋਂ ਰੇਲਵੇ ਨੂੰ 12 ਲੱਖ ਰੁਪਏ ਐਡਵਾਂਸ ਜਮ੍ਹਾ ਕਰਵਾ ਦਿੱਤੇ ਗਏ ਹਨ। ਇਸ ਵਾਰ 10 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਿਚ 7 ਫਰਵਰੀ ਨੂੰ ਵਾਰਾਨਸੀ ਜਾਣ ਵਾਲੀ ਸੰਗਤ 10 ਫਰਵਰੀ ਨੂੰ ਪ੍ਰਕਾਸ਼ ਉਤਸਵ ਮਨਾਉਣ ਤੋਂ ਬਾਅਦ ਵਾਪਸ ਪਰਤੇਗੀ। ਇਸ ਟਰੇਨ ਦੀ ਬੁਕਿੰਗ ਤੇ ਸੰਗਤ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਡੇਰੇ ਵਲੋਂ ਹੀ ਕੀਤਾ ਜਾਂਦਾ ਹੈ। ਰੇਲਵੇ ਸੂਤਰਾਂ ਮੁਤਾਬਕ ਇਸ ਸਪੈਸ਼ਲ ਟਰੇਨ ਵਿਚ 18 ਕੋਚ ਲਗਾਏ ਜਾ ਰਹੇ ਹਨ।

Babita Marhas

News Editor

Related News