ਚੰਡੀਗੜ੍ਹ ਦੇ ਸਭ ਤੋਂ ਵੱਡੇ ਸੋਲਰ ਪ੍ਰਾਜੈਕਟ ਲਈ ਮੰਗੀ ਮਨਜ਼ੂਰੀ

02/20/2018 3:40:25 PM

ਚੰਡੀਗੜ੍ਹ (ਵਿਜੇ)—ਚੰਡੀਗੜ੍ਹ ਕੋਲ ਪਹਿਲਾਂ ਹੀ ਥਾਂ ਦੀ ਕਮੀ ਹੈ, ਉਪਰੋਂ ਮਨਿਸਟ੍ਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ (ਐੈੱਮ. ਐੈੱਨ. ਆਰ. ਈ.) ਵੱਲੋਂ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਡਿਕਲੇਅਰ ਕਰਨ ਦੇ ਨਾਲ-ਨਾਲ ਇਕ ਹੋਰ ਟਾਰਗੈੱਟ ਦਿੱਤਾ ਗਿਆ ਹੈ। ਮਨਿਸਟ੍ਰੀ ਵੱਲੋਂ ਪਿਛਲੇ ਸਾਲ 12 ਸਤੰਬਰ ਨੂੰ ਨਿਰਦੇਸ਼ ਜਾਰੀ ਕਰਦਿਆਂ ਚੰਡੀਗੜ੍ਹ ਨੂੰ 100 ਫੀਸਦੀ ਰੀਨਿਊਏਬਲ ਐਨਰਜੀ ਪਾਵਰਡ ਦੇ ਤੌਰ 'ਤੇ ਡਿਵੈੱਲਪ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕ੍ਰੈਸਟ) ਨੇ ਜੁਆਇੰਟ ਇਲੈਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਤੋਂ ਆਗਿਆ ਮੰਗੀ ਹੈ ਕਿ ਨਗਰ ਨਿਗਮ ਦੇ ਸੈਕਟਰ-39 ਦੇ ਰਾਅ ਵਾਟਰ ਟੈਕਸ ਵਿਚ 15 ਮੈਗਾਵਾਟ ਸੋਲਰ ਫੋਟੋਵਾਲਟਿਕ ਪਾਵਰ ਪਲਾਂਟ ਨੂੰ ਸਪੈਸ਼ਲ ਕੇਸ ਸਮਝਦਿਆਂ ਗ੍ਰਾਸ ਮੀਟਰਿੰਗ ਅਰੇਂਜਮੈਂਟ ਤਹਿਤ ਇੰਸਟਾਲ ਕਰਨ ਦੀ ਆਗਿਆ ਦੇ ਦਿੱਤੀ ਜਾਵੇ। ਇਸ ਦੇ ਨਾਲ ਹੀ ਡਿਸਕਾਮ ਦੇ ਨਜ਼ਦੀਕੀ 66 ਕੇ. ਵੀ. ਸਬ-ਸਟੇਸ਼ਨ ਵਿਚ ਇਸ ਪ੍ਰਾਜੈਕਟ ਤੋਂ ਨਿਕਲਣ ਵਾਲੀ ਬਿਜਲੀ ਨੂੰ ਭੇਜਿਆ ਜਾਵੇ, ਹਾਲਾਂਕਿ ਇਸਦੀ ਬਿਲਿੰਗ ਨੈੱਟ ਮੀਟਰਿੰਗ ਮੋਡ ਵਿਚ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਪੂਰੀ ਐਨਰਜੀ ਡਿਸਕਾਮ ਨੂੰ ਗ੍ਰਿਡ ਵਿਚ ਭੇਜੀ ਜਾ ਸਕੇ। ਗਰੁੱਪ ਨੈੱਟ ਮੀਟਰਿੰਗ ਮੋਡ ਤਹਿਤ ਨਗਰ ਨਿਗਮ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਬਿਜਲੀ ਨੂੰ ਇਸ ਵਿਚ ਅਡਜਸਟ ਕਰ ਦਿੱਤਾ ਜਾਵੇ। ਇਸ ਲਈ ਕ੍ਰੈਸਟ ਵੱਲੋਂ ਕਮਿਸ਼ਨ ਦੇ ਕੋਲ ਇਕ ਪਟੀਸ਼ਨ ਜਮ੍ਹਾ ਕਰਵਾਈ ਗਈ ਹੈ।
ਡਿਸਕਾਮ ਨੇ ਲਾਇਆ ਹੈ ਇਤਰਾਜ਼ 
ਕ੍ਰੈਸਟ ਵੱਲੋਂ ਇਸ ਵਾਟਰ ਵਰਕਸ ਵਿਚ 15 ਮੈਗਾਵਾਟ ਪਾਵਰ ਪਲਾਂਟ ਲਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਪਰ ਡਿਸਕਾਮ ਵੱਲੋਂ ਇਤਰਾਜ਼ ਲਾਏ ਗਏ ਹਨ ਕਿ ਇੰਨੇ ਵੱਧ ਟੈਰਿਫ ਵਿਚ ਬਿਜਲੀ ਨਹੀਂ ਖਰੀਦੀ ਜਾਵੇਗੀ ਕਿਉਂਕਿ ਇਸ ਨਾਲ ਐਵਰੇਜ ਪਾਵਰ ਪ੍ਰਚੇਜ਼ ਕਾਸਟ ਵਿਚ ਵਾਧਾ ਹੋਵੇਗਾ। ਸਰਵੇ ਅਨੁਸਾਰ ਡਿਸਕਾਮ ਦਾ ਇਕ 66 ਕੇ. ਵੀ. ਦਾ ਸਬ-ਸਟੇਸ਼ਨ ਸੈਕਟਰ-39 ਵਿਚ ਹੈ, ਜੋ ਕਿ 1 ਕਿਲੋਮੀਟਰ ਦੇ ਦਾਇਰੇ ਵਿਚ ਆਉਂਦਾ ਹੈ। ਇਸ ਰਾਹੀਂ 15 ਮੈਗਾਵਾਟ ਸੋਲਰ ਪਾਵਰ ਪਲਾਂਟ ਨੂੰ ਜੋੜਿਆ ਜਾ ਸਕਦਾ ਹੈ।
1.95 ਕਰੋੜ ਯੂਨਿਟ ਦਾ ਹੋਵੇਗਾ ਫਾਇਦਾ  
ਨਗਰ ਨਿਗਮ ਦੇ 8 ਵਾਟਰ ਵਰਕਸਾਂ ਵਿਚ ਹਰ ਸਾਲ 3,39,08,000 ਕਿਲੋਵਾਟ ਪ੍ਰਤੀ ਘੰਟਾ (ਯੂਨਿਟ) ਬਿਜਲੀ ਦੀ ਖਪਤ ਹੁੰਦੀ ਹੈ ਪਰ 15 ਮੈਗਾਵਾਟ ਸੋਲਰ ਪਾਵਰ ਪਲਾਂਟ ਤੋਂ 1,95,00,000 ਕਿਲੋਵਾਟ ਪ੍ਰਤੀ ਘੰਟਾ (ਯੂਨਿਟ) ਬਿਜਲੀ ਹਰ ਸਾਲ ਮਿਲੇਗੀ। ਇਸਦਾ ਇਸਤੇਮਾਲ 8 ਵਾਟਰ ਵਰਕਸ ਵਿਚ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਚੰਡੀਗੜ੍ਹ ਨੂੰ 100 ਫੀਸਦੀ ਰੀਨਿਊਏਬਲ ਐਨਰਜੀ ਵਾਲਾ ਬਣਾਉਣਾ ਹੈ ਤਾਂ ਹਰ ਖਾਲੀ ਥਾਂ ਦਾ ਇਸਤੇਮਾਲ ਕਰਨਾ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਰੀਨਿਊਏਬਲ ਐਨਰਜੀ ਦਾ ਬਿਹਤਰ ਤਰੀਕੇ ਨਾਲ ਇਸਤੇਮਾਲ ਹੋ ਸਕੇਗਾ, ਬਲਕਿ ਬਿਜਲੀ ਵਿਭਾਗ ਨੂੰ ਵੀ ਮਦਦ ਮਿਲੇਗੀ।


Related News