ਕਸ਼ਮੀਰ ਤੇ ਹਿਮਾਚਲ ’ਚ ਮੁੜ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਬੂੰਦਾਬਾਂਦੀ
Thursday, Mar 03, 2022 - 09:28 PM (IST)
ਮਨਾਲੀ/ਚੰਡੀਗੜ੍ਹ- ਪਹਾੜਾਂ ’ਤੇ ਮੁੜ ਮੀਂਹ ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ 'ਚ ਬੂੰਦਾਬਾਂਦੀ ਹੋਣ ਨਾਲ ਠੰਡ ਪਰਤ ਆਈ ਹੈ। ਕਸ਼ਮੀਰ 'ਚ ਕਈ ਥਾਵਾਂ ’ਤੇ ਬੁੱਧਵਾਰ ਨੂੰ ਮੀਂਹ ਅਤੇ ਬਰਫਬਾਰੀ ਹੋਈ। ਉੱਥੇ ਹੀ ਹਿਮਾਚਲ 'ਚ ਰੋਹਤਾਂਗ ਦੱਰੇ ਸਮੇਤ ਅਟਲ ਟਨਲ ਦੇ ਦੋਵਾਂ ਕਿਨਾਰਿਆਂ ਤੇ ਉੱਚੀਆਂ ਚੋਟੀਆਂ ’ਤੇ ਵੀ ਵੀਰਵਾਰ ਸਵੇਰ ਤੋਂ ਬਰਫਬਾਰੀ ਹੋ ਰਹੀ ਹੈ। ਸੋਲੰਗਨਾਲਾ ਗਏ ਸੈਲਾਨੀ ਆਸਮਾਨ ਤੋਂ ਡਿੱਗਦੇ ਬਰਫ ਦੇ ਫਾਹਿਆਂ ਨਾਲ ਝੂਮ ਉੱਠੇ। ਅਟਲ ਟਨਲ ਰੋਹਤਾਂਗ ਅਜੇ ਕੁਝ ਦਿਨ ਹੋਰ ਸੈਲਾਨੀਆਂ ਲਈ ਬੰਦ ਰਹੇਗੀ। ਪੰਜਾਬ-ਹਰਿਆਣਾ ਦੇ ਕੁਝ ਇਲਾਕਿਆਂ 'ਚ ਪਿਛਲੇ 24 ਘੰਟਿਆਂ ਵਿਚ ਕਿਤੇ-ਕਿਤੇ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਵੀ ਪੰਜਾਬ-ਹਰਿਆਣਾ ਵਿਚ ਕਿਤੇ-ਕਿਤੇ ਮੀਂਹ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਅਗਲੇ ਤਿੰਨ ਦਿਨ ਮੌਸਮ ਖੁਸ਼ਕ ਰਹੇਗਾ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਕਸ਼ਮੀਰ ਵਾਦੀ 'ਚ ਐਤਵਾਰ ਤੋਂ 3 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਵਰਖਾ ਅਤੇ ਬਰਫਬਾਰੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ 4.6, ਗੁਲਮਰਗ ਵਿਚ ਜ਼ੀਰੋ ਤੋਂ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਵਿਚ ਸੀਮਾ ਸੜਕ ਸੰਗਠਨ (ਬੀ. ਆਰ. ਓ.) ਨੇ ਹਾਲਾਂਕਿ ਲਾਹੌਲ ਵਾਦੀ ਦੀਆਂ ਸੜਕਾਂ ਨੂੰ ਬਹਾਲ ਕਰ ਦਿੱਤਾ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਸੁਚਾਰੂ ਹੈ ਪਰ ਮੌਸਮ ਦੇ ਤੇਵਰ ਅਜਿਹੇ ਹੀ ਰਹੇ ਤਾਂ ਰਾਹਗੀਰਾਂ ਦੀਆਂ ਦਿੱਕਤਾਂ ਵਧ ਸਕਦੀਆਂ ਹਨ। ਐੱਚ. ਆਰ. ਟੀ. ਸੀ. ਕੇਲਾਂਗ ਡਿਪੂ ਨੇ ਵੀ ਬੱਸ ਸੇਵਾ ਸੁਚਾਰੂ ਕਰਨ ਦੀ ਤਿਆਰੀ ਕਰ ਲਈ ਹੈ। ਸ਼ੁੱਕਰਵਾਰ ਨੂੰ ਮੌਸਮ ਠੀਕ ਰਿਹਾ ਤਾਂ ਐੱਚ. ਆਰ. ਟੀ. ਸੀ. ਬੱਸ ਦਾ ਟ੍ਰਾਇਲ ਕਰੇਗੀ ਅਤੇ ਟ੍ਰਾਇਲ ਸਫਲ ਰਿਹਾ ਤਾਂ ਲਾਹੌਲ ਦੇ ਲੋਕਾਂ ਨੂੰ ਬੱਸ ਸੇਵਾ ਵੀ ਮਿਲ ਜਾਵੇਗੀ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।