ਬੈਂਕ ਦੇ ਮੈਨੇਜਰ ਨਾਲ ਹੋ ਗਈ ਲੁੱਟ, ਤਿੰਨ ਨੌਜਵਾਨ ਮੋਬਾਈਲ ਤੇ ਪਰਸ ਖੋਹ ਕੇ ਫ਼ਰਾਰ
Thursday, Feb 27, 2025 - 01:22 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਲੁਧਿਆਣਾ-ਮੁੱਲਾਂਪੁਰ ਨੈਸ਼ਨਲ ਹਾਈਵੇਅ 'ਤੇ ਬੱਦੋਵਾਲ ਨੇੜੇ ਇਕ ਬੈਂਕ ਮੈਨੇਜਰ ਤੋਂ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਅਤੇ ਪਰਸ ਖੋਹ ਲਿਆ, ਜਿਸ ਵਿਚ ਨਕਦੀ ਸੀ। ਥਾਣਾ ਦਾਖਾ ਦੀ ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਦੋਵੇਂ ਪਾਸਿਓਂ ਲੱਗੀਆਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ
ਪ੍ਰਾਪਤ ਜਾਣਕਾਰੀ ਅਨੁਸਾਰ ਏਅਰਫੋਰਸ ਹਲਵਾਰਾ ਵਿਖੇ ਸਥਿਤ ਬੈਂਕ ਮੈਨੇਜਰ ਅਮਿਤ ਕੁਮਾਰ ਵਾਸੀ ਅਕਾਲਗੜ੍ਹ ਥਾਣਾ ਸੁਧਾਰ ਆਪਣੇ ਐਕਟਿਵਾ 'ਤੇ ਲੁਧਿਆਣਾ ਤੋਂ ਹਲਵਾਰਾ ਜਾ ਰਿਹਾ ਸੀ ਤਾਂ ਬੱਦੋਵਾਲ ਨੇੜੇ ਉਸ ਨੂੰ ਮੋਬਾਇਲ ਤੇ ਕਾਲ ਆ ਗਈ ਤਾਂ ਉਹ ਮੋਬਾਇਲ ਖੜ ਕੇ ਸੁਨਣ ਲੱਗਾ ਤਾਂ ਮੌਕੇ ਤੇ ਪੁੱਜੇ ਲੁਟੇਰਿਆਂ ਨੇ ਪਹਿਲਾਂ ਉਸ ਦਾ ਮੋਬਾਇਲ ਝਪਟ ਮਾਰ ਕੇ ਖੋਹ ਲਿਆ ਅਤੇ ਫਿਰ ਉਸ ਦਾ ਜਬਰੀ ਪਰਸ ਖੋਹ ਕੇ ਭੱਜ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8