ਸੱਪ ਦੇ ਡੰਗਣ ਕਾਰਨ ਔਰਤ ਜ਼ਖਮੀ, ਹਾਲਤ ਗੰਭੀਰ

Thursday, Aug 22, 2024 - 03:56 PM (IST)

ਸੱਪ ਦੇ ਡੰਗਣ ਕਾਰਨ ਔਰਤ ਜ਼ਖਮੀ, ਹਾਲਤ ਗੰਭੀਰ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਰਾਜੀਵ ਨਗਰ ’ਚ ਆਪਣੇ ਪੇਕੇ ਘਰ ਆਈ ਇਕ ਔਰਤ ਨੂੰ ਅੱਜ ਸਵੇਰੇ ਘਰ ’ਚ ਕੰਮ ਕਰਦੇ ਸਮੇਂ ਸੱਪ ਨੇ ਡੰਗ ਲਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਉਸ ਦੀ ਹਾਲਤ ਗੰਭੀਰ ਹੋਣ ’ਤੇ ਰੈਫ਼ਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ 28 ਸਾਲਾ ਪੂਜਾ ਪਤਨੀ ਬੰਟੀ ਵਾਸੀ ਆਰੀਆ ਨਗਰ ਦੇ ਪਤੀ ਨੇ ਦੱਸਿਆ ਕਿ ਪੂਜਾ ਪਿਛਲੇ ਕੁੱਝ ਦਿਨਾਂ ਤੋਂ ਰਾਜੀਵ ਨਗਰ ਸਥਿਤ ਆਪਣੇ ਪੇਕੇ ਘਰ ਗਈ ਹੋਈ ਸੀ।

ਰਾਜੀਵ ਨਗਰ ਦੇ ਨਾਲ ਲੱਗਦੇ ਖੇਤ ਹਨ। ਅੱਜ ਸਵੇਰੇ ਪੂਜਾ ਦੀ ਮਾਂ ਕੰਮ ’ਤੇ ਗਈ ਹੋਈ ਸੀ ਅਤੇ ਪੂਜਾ ਘਰ ’ਚ ਕੰਮ ਕਰ ਰਹੀ ਸੀ ਕਿ ਇਕ ਕਾਲਾ ਸੱਪ ਉਨ੍ਹਾਂ ਦੇ ਘਰ ’ਚ ਵੜ ਗਿਆ ਅਤੇ ਪੂਜਾ ਦੇ ਹੱਥ ’ਤੇ ਡੰਗ ਮਾਰ ਦਿੱਤਾ। ਇਸ ਤੋਂ ਬਾਅਦ ਦਰਦ ਨਾਲ ਕੁਰਲਾਉਂਦੀ ਪੂਜਾ ਇਕ ਔਰਤ ਦੀ ਸਕੂਟੀ ’ਤੇ ਕੰਧਵਾਲਾ ਰੋਡ ’ਤੇ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੀ ਸੀ ਤਾਂ ਰਸਤੇ ’ਚ ਉਹ ਬੇਹੋਸ਼ ਹੋ ਗਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਜ਼ਹਿਰ ਤੋਂ ਬਚਾਉਣ ਲਈ ਤੁਰੰਤ ਟੀਕਾ ਲਗਾਇਆ ਪਰ ਇਸ ਤੋਂ ਬਾਅਦ ਵੀ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
 


author

Babita

Content Editor

Related News