ਮਾਂ-ਬਾਪ ਦੀਆਂ ਅੱਖਾਂ ਦੇ ਸਾਹਮਣੇ ਹੋਈ ਧੀ ਦੀ ਤੜਫਦੇ ਹੋਏ ਮੌਤ, ਹਾਲਤ ਨੂੰ ਦੇਖ ਨਿਕਲੀਆਂ ਚੀਕਾਂ

Tuesday, Jul 11, 2017 - 07:06 PM (IST)

ਮਾਂ-ਬਾਪ ਦੀਆਂ ਅੱਖਾਂ ਦੇ ਸਾਹਮਣੇ ਹੋਈ ਧੀ ਦੀ ਤੜਫਦੇ ਹੋਏ ਮੌਤ, ਹਾਲਤ ਨੂੰ ਦੇਖ ਨਿਕਲੀਆਂ ਚੀਕਾਂ

ਜਲੰਧਰ(ਸੁਧੀਰ)— ਇਥੋਂ ਦੀ ਫਰੈਂਡਸ ਕਾਲੋਨੀ 'ਚ ਮੰਗਲਵਾਰ ਨੂੰ ਪ੍ਰਵਾਸੀ ਮਜ਼ਦੂਰ ਦੀ 10 ਸਾਲ ਦੀ ਬੇਟੀ ਦੀ ਸੱਪ ਦੇ ਕੱਟਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਲਾਡਾਂ ਨਾਲ ਪਾਲੀ ਧੀ ਦੀ ਆਪਣੀਆਂ ਹੀ ਅੱਖਾਂ ਦੇ ਸਾਹਮਣੇ ਮੌਤ ਹੁੰਦੀ ਦੇਖ ਕੇ ਮਾਂ-ਬਾਪ ਦੀਆਂ ਵੀ ਚੀਕਾਂ ਨਿਕਲ ਗਈਆਂ। ਮ੍ਰਿਤਕਾ ਦੇ ਪਿਤਾ ਰਾਮਦਾਸ ਨੇ ਦੱਸਿਆ ਕਿ ਉਹ ਫਰੈਂਡਸ ਕਾਲੋਨੀ 'ਚ ਮਜ਼ਦੂਰੀ ਦਾ ਕੰਮ ਕਰਦਾ ਹੈ। ਨੇੜੇ ਹੀ ਇਕ ਨਵੀਂ ਬਣੀ ਕੋਠੀ ਮਾਲਕ ਨੇ ਖਾਲੀ ਪਈ ਕੋਠੀ 'ਚ ਰਹਿਣ ਦੀ ਇਜਾਜ਼ਤ ਦਿੱਤੀ ਸੀ ਤਾਂਕਿ ਉਕਤ ਕੋਠੀ ਦੀ ਦੇਖਭਾਲ ਹੋ ਸਕੇ। ਮੰਗਲਵਾਰ ਸਵੇਰੇ ਕਰੀਬ 4.30 ਵਜੇ ਬੇਟੀ ਰਾਣੀ ਸੌਂ ਰਹੀ ਸੀ ਕਿ ਇਸ ਦੌਰਾਨ ਉਸ ਦੇ ਰੋਣ ਦੀ ਆਵਾਜ਼ ਆਈ। ਤੁਰੰਤ ਮਾਂ-ਬਾਪ ਨੇ ਦੇਖਿਆ ਕਿ ਬੱਚੀ ਨੂੰ ਸੱਪ ਨੇ ਕੱਟਿਆ ਹੋਇਆ ਸੀ। ਉਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਸੱਪ ਨੂੰ ਜਾਂਦੇ ਹੋਏ ਵੀ ਦੇਖਿਆ। ਬੱਚੀ ਨੂੰ ਇਸ ਹਾਲਤ 'ਚ ਦੇਖ ਕੇ ਪਰਿਵਾਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੇ ਨੇੜੇ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।


Related News