ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਦੇ 7 ਤਸਕਰ ਚੂਰਾ-ਪੋਸਤ ਦੀ ਖੇਪ ਨਾਲ ਗ੍ਰਿਫਤਾਰ
Tuesday, Mar 19, 2019 - 06:13 PM (IST)

ਹੁਸ਼ਿਆਰਪੁਰ/ਜਲੰਧਰ : ਅੰਤਰਰਾਜੀ ਨਸ਼ਾਂ ਤਸਕਰੀ ਰੈਕੇਟ ਵਿਰੁੱਧ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਹੁਸ਼ਿਆਰਪੁਰ ਪੁਲਸ ਨੇ ਕਸ਼ਮੀਰ ਤੋਂ ਪੰਜਾਬ ਵਿਚ ਡਰਗ ਤਸਕਰੀ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ 1.57 ਕੁਇੰਟਲ ਚੂਰਾ ਪੋਸਤ ਬਰਾਮਦ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਨੇ 7 ਮੁਲਜ਼ਮ ਕ੍ਰਿਸ਼ਨ ਕੁਮਾਰ (51), ਰਵਿੰਦਰ ਕੁਮਾਰ (27), ਜਗਦੀਪ ਸਿੰਘ(43), ਅਸਲਮ (34), ਸਰੂਪ ਸਿੰਘ (25), ਰਾਜਵਿੰਦਰ ਸਿੰਘ (18) ਅਤੇ ਕਰਨੈਲ ਸਿੰਘ(47) ਨੂੰ ਚੋਕ ਨਲੋਆਂ ਹੁਸ਼ਿਆਰਪੁਰ ਵਿਚ ਚੈਕਿੰਗ ਦੌਰਾਨ ਗ੍ਰਿਫਤਾਰ ਕੀਤਾ ਹੈ।
ਏ. ਆਈ. ਜੀ ਕਾਊਂਟਰ ਇੰਟੈਲੀਜੈਂਸ ਐੱਚ. ਪੀ. ਐੱਸ. ਖੱਖ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਵਿਅਕਤੀ ਚੂਰਾ ਪੋਸਤ ਦੀ ਗੈਰਕਾਨੂੰਨੀ ਤਸਕਰੀ ਦੇ ਧੰਦੇ ਵਿਚ ਭਰੇ ਇਕ ਟਰੱਕ ਨੰ (ਪੀ. ਬੀ. 10 ਬੀ. ਐੱਲ. 2871) ਅਤੇ ਇਕ ਟੈਂਕਰ ਨੂੰ (ਪੀ. ਬੀ. 13 ਏ. ਆਰ. 0635) ਅਤੇ ਇਕ ਸਕਾਰਪਿਓ ਕਾਰ ਨੰ (ਐੱਚ. ਆਰ. 19 ਬੀ. 4567) ਵਿਚ ਚੂਰਾ ਪੋਸਤ ਦੀ ਖੇਪ ਕਸ਼ਮੀਰ ਤੋਂ ਖਰੀਦ ਕੇ ਲਿਆ ਰਹੇ ਹਨ ਅਤੇ ਇਹ ਹੁਸ਼ਿਆਰਪੁਰ ਦੇ ਮਾਡਲ ਟਾਊਨ ਪੁਲਸ ਸਟੇਸ਼ਨ ਦੇ ਖੇਤਰ ਲੰਘ ਰਹੇ ਸਨ।
ਏ. ਆਈ. ਜੀ. ਨੇ ਕਿਹਾ ਕਿ ਇਸ 'ਤੇ ਤੁਰੰਤ ਜ਼ਿਲਾ ਪੁਲਸ ਮੁਖੀ ਹੁਸ਼ਿਆਰਪਰੁ ਨੂੰ ਇਹ ਸੂਚਨਾ ਦਿੱਤੀ ਗਈ ਅਤੇ ਐੱਸ. ਐੱਚ. ਓ. ਮਾਡਲ ਟਾਊਨ ਪੁਲਸ ਸਟੇਸ਼ਨ ਇੰਸਪੈਕਟਰ ਭਾਰਤ ਮਸੀਹ ਨੂੰ ਆਪਣੀ ਟੀਮਾਂ ਦੇ ਨਾਲ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਦੇ ਨਿਰਦੇਸ਼ ਦਿੱਤੇ ਜਦੋਂ ਪੁਲਸ ਨੇ ਉਕਤ ਵਾਹਨਾਂ ਦੀ ਰੋਕ ਕੇ ਚੈਕਿੰਗ ਕੀਤੀ ਤਾਂ ਇਨ੍ਹਾਂ 'ਚੋਂ 6 ਬੋਰੀਆਂ ਵਿਚ 1.57 ਕੁਇੰਟਲ ਚੂਰਾ ਪੋਸਤ ਨੂੰ ਬਰਾਮਦ ਹੋਇਆ ਹੈ। ਇਸ ਦੌਰਾਨ ਪੁਲਸ ਨੇ 7 ਤਸਕਾਰਾਂ ਨੂੰ ਗ੍ਰਿਫਤਾਰ ਕਰ ਲਿਆ। ਤਸਕਰਾਂ ਤੋਂ ਪੁਛਗਿੱਛ ਦੌਰਾਨ ਪਤਾ ਲਗਾ ਕੇ ਅਸਲਮ ਰਾਜੂ ਇਸ ਰੈਕੇਟ ਦਾ ਮਾਸਟਰ ਮਾਇੰਡ ਹੈ ਅਤੇ ਉਹ ਜੰਮੂ ਕਸ਼ਮੀਰ ਤੋਂ ਇਹ ਖੇਪ ਖਰੀਦ ਕੇ ਲਿਆ ਰਹੇ ਸਨ।