ਅੰਤਰ-ਰਾਜੀ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ! ਪੰਜਾਬ ਤੋਂ ਓਡੀਸ਼ਾ ਤੱਕ ਜੁੜੇ ਤਾਰ
Monday, Jul 13, 2026 - 05:32 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੰਟਸਟੇਟ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗਿਰੋਹ ਦੇ 4 ਸ਼ੱਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 765.6 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 2.3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਗਿਰੋਹ ਦੇ ਤਾਰ ਬਿਹਾਰ, ਓਡੀਸ਼ਾ, ਹਰਿਆਣਾ ਅਤੇ ਪੰਜਾਬ ਨਾਲ ਜੁੜੇ ਹੋਏ ਹਨ।
ਦਿੱਲੀ ਪੁਲਸ ਦੇ ਬਾਹਰੀ ਜ਼ਿਲ੍ਹੇ ਦੀ ਟੀਮ ਨੂੰ 20 ਜੂਨ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਪੁਲਸ ਨੇ ਪੀਤਮਪੁਰਾ ਦੇ ਮਧੂਬਨ ਚੌਕ ਨੇੜੇ ਜਾਲ ਵਿਛਾ ਕੇ ਦਿੱਲੀ ਦੇ ਸ਼ਕੂਰਪੁਰ ਨਿਵਾਸੀ ਅਸ਼ੋਕ ਕੁਮਾਰ (40) ਨੂੰ ਦੋ ਬੈਗਾਂ ਵਿੱਚ ਭਰੇ 22.610 ਕਿਲੋਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ। ਇਸ ਸਬੰਧੀ 21 ਜੂਨ ਨੂੰ ਰਾਣੀ ਬਾਗ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਪੁੱਛਗਿੱਛ ਦੌਰਾਨ ਅਸ਼ੋਕ ਨੇ ਖੁਲਾਸਾ ਕੀਤਾ ਕਿ ਇਹ ਨਸ਼ਾ ਉਸ ਨੂੰ ਓਡੀਸ਼ਾ ਦੇ ਅਜੀਤ ਸਿੰਘ ਨਾਂ ਦੇ ਵਿਅਕਤੀ ਨੇ ਸਪਲਾਈ ਕੀਤਾ ਸੀ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਅਜੀਤ ਸਿੰਘ ਅਸਲ 'ਚ ਬਿਹਾਰ ਦੇ ਪਟਨਾ ਦਾ ਰਹਿਣ ਵਾਲਾ 'ਇੰਦਰਜੀਤ ਰੇਅ' ਹੈ, ਜੋ ਫਰਜ਼ੀ ਨਾਂ ਦੀ ਵਰਤੋਂ ਕਰ ਕੇ ਇਸ ਗਿਰੋਹ ਨੂੰ ਚਲਾ ਰਿਹਾ ਸੀ।
ਇਹ ਵੀ ਪੜ੍ਹੋ- ਵਿਆਹ ਤੋਂ ਆਉਂਦੇ 13 ਲੋਕਾਂ ਦੀ ਹਾਈਵੇ 'ਤੇ ਨਿਕਲੀ ਜਾਨ ! ਟਰੱਕਾਂ ਦੀ ਟੱਕਰ ਮਗਰੋਂ ਕੁਲੋਨ 'ਚ ਵਿਛ ਗਈਆਂ ਲਾਸ਼ਾਂ
ਪੁਲਸ ਨੇ ਕਈ ਸੂਬਿਆਂ 'ਚ 36 ਘੰਟਿਆਂ ਤੋਂ ਵੱਧ ਸਮੇਂ ਤੱਕ ਪਿੱਛਾ ਕਰਨ ਤੋਂ ਬਾਅਦ 10 ਜੁਲਾਈ ਨੂੰ ਇੰਦਰਜੀਤ ਰੇਅ ਅਤੇ ਉਸ ਦੇ ਸਾਥੀ ਨਿਤੀਸ਼ ਕੁਮਾਰ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਲੁਧਿਆਣਾ ਦੇ ਜਮਾਲਪੁਰ ਸਥਿਤ ਇੱਕ ਕਿਰਾਏ ਦੇ ਗੋਦਾਮ 'ਤੇ ਛਾਪਾ ਮਾਰ ਕੇ 743 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ। ਮੌਕੇ ਤੋਂ ਉਨ੍ਹਾਂ ਦੇ ਤੀਜੇ ਸਾਥੀ ਧਰਮਿੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਨੇ ਮੁਲਜ਼ਮਾਂ ਕੋਲੋਂ ਗਾਂਜੇ ਤੋਂ ਇਲਾਵਾ 4 ਲੱਖ ਰੁਪਏ ਨਕਦ, 8 ਮੋਬਾਈਲ ਫੋਨ ਅਤੇ 126 ਗ੍ਰਾਮ ਵਜ਼ਨੀ ਸੋਨੇ ਦੀਆਂ ਵਸਤੂਆਂ ਵੀ ਬਰਾਮਦ ਕੀਤੀਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਾਂਜੇ ਦੀਆਂ ਵੱਡੀਆਂ ਖੇਪਾਂ ਨੂੰ ਲੁਧਿਆਣਾ ਦੇ ਇਸ ਕਿਰਾਏ ਦੇ ਗੋਦਾਮ ਵਿੱਚ ਲੁਕਾ ਕੇ ਰੱਖਦੇ ਸਨ ਅਤੇ ਉੱਥੋਂ ਹੀ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਦੀ ਤਸਕਰੀ ਕਰਦੇ ਸਨ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮਾਂ ਨੂੰ ਨਸ਼ੇ ਦੀ ਇਹ ਇੰਨੀ ਵੱਡੀ ਖੇਪ ਅਸਲ ਵਿੱਚ ਕਿੱਥੋਂ ਮਿਲਦੀ ਸੀ ਅਤੇ ਇਸ ਨੈੱਟਵਰਕ 'ਚ ਹੋਰ ਕੌਣ-ਕੌਣ ਸ਼ਾਮਲ ਹੈ।
ਇਹ ਵੀ ਪੜ੍ਹੋ- ਬਹਿਰੀਨ 'ਤੇ ਹੋ ਗਿਆ ਹਮਲਾ ! ਪੂਰੇ ਦੇਸ਼ 'ਚ ਕਈ ਥਾਈਂ ਹੋਏ ਧਮਾਕੇ, ਸਾਈਰਨ ਵਜਾ ਕੇ ਲੋਕਾਂ ਨੂੰ ਕੀਤਾ ਗਿਆ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
