ਜ਼ਿਲ੍ਹਾ ਸੰਗਰੂਰ ''ਚ ਜੂਨ ਮਹੀਨੇ ’ਚ 199 ਮੁਲਜ਼ਮ ਗ੍ਰਿਫਤਾਰ

Friday, Jul 03, 2026 - 02:46 PM (IST)

ਜ਼ਿਲ੍ਹਾ ਸੰਗਰੂਰ ''ਚ ਜੂਨ ਮਹੀਨੇ ’ਚ 199 ਮੁਲਜ਼ਮ ਗ੍ਰਿਫਤਾਰ

ਸੰਗਰੂਰ (ਸਿੰਗਲਾ, ਵਿਵੇਕ ਸਿੰਧਵਾਨੀ, ਯਾਦਵਿੰਦਰ)- ਡਾ. ਰਵਜੋਤ ਗਰੇਵਾਲ ਐੱਸ.ਐੱਸ.ਪੀ. ਸੰਗਰੂਰ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲਾ ਪੁਲਸ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ 1 ਤੋਂ 30 ਜੂਨ ਤਕ ਡਰੱਗ ਦੇ 110 ਮੁਕੱਦਮੇ ਦਰਜ ਕਰ ਕੇ 160 ਦੋਸ਼ੀਆਂ ਨੂੰ ਕਾਬੂ ਕਰ ਕੇ 543 ਗ੍ਰਾਮ ਹੈਰੋਇਨ, 590 ਗ੍ਰਾਮ ਅਫੀਮ, 137 ਕਿੱਲ ਭੁੱਕੀ, 1 ਕਿੱਲੋ ਗਾਂਜਾ, 9 ਗ੍ਰਾਮ ਨਸ਼ੀਲਾ ਪਾਊਡਰ, 10 ਨਸ਼ੀਲੇ ਟੀਕੇ ਅਤੇ 7960 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਈਆਂ ਗਈਆਂ।

ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 39 ਮੁਕੱਦਮੇ ਦਰਜ ਕਰ ਕੇ 39 ਦੋਸ਼ੀਆਂ ਨੂੰ ਕਾਬੂ ਕਰ ਕੇ 1642.750 ਲੀਟਰ ਸ਼ਰਾਬ ਠੇਕਾ ਦੇਸੀ, 130.500 ਲੀਟਰ ਸ਼ਰਾਬ ਨਾਜਾਇਜ਼, 18.000 ਲੀਟਰ ਸ਼ਰਾਬ ਅੰਗਰੇਜ਼ੀ ਅਤੇ 610 ਲੀਟਰ ਲਾਹਣ ਬਰਾਮਦ ਕਰਵਾਈ ਗਈ।

ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 4 ਮੁਕੱਦਮੇ ਦਰਜ ਕਰ ਕੇ 11 ਦੋਸ਼ੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ 11 ਪਿਸਟਲ, 1 ਰਾਇਫਲ, 03 ਮੈਗਜ਼ੀਨ ਅਤੇ 23 ਕਾਰਤੂਸ ਬਰਾਮਦ ਕੀਤੇ ਗਏ। ਜੂਆ ਐਕਟ ਤਹਿਤ 2 ਮੁਕੱਦਮੇ ਦਰਜ ਕਰ ਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ 7020 ਰੁਪਏ ਬਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 11 ਪੀ. ਓਜ਼. (ਭਗੌੜਿਆਂ) ਨੂੰ ਗ੍ਰਿਫਤਾਰ ਕੀਤਾ ਗਿਆ।


author

Anmol Tagra

Content Editor

Related News