ਪ੍ਰਦੂਸ਼ਣ ਤੇ ਬਦਲਦੇ ਮੌਸਮ ਕਾਰਨ ਆਸਮਾਨ ’ਚ ਛਾਈ ਗੰਦਲੀ ਚਾਦਰ

Wednesday, Nov 06, 2024 - 05:13 PM (IST)

ਪ੍ਰਦੂਸ਼ਣ ਤੇ ਬਦਲਦੇ ਮੌਸਮ ਕਾਰਨ ਆਸਮਾਨ ’ਚ ਛਾਈ ਗੰਦਲੀ ਚਾਦਰ

ਜਲਾਲਾਬਾਦ (ਬੰਟੀ) : ਦੀਵਾਲੀ ਦਾ ਤਿਉਹਾਰ ਬੀਤਣ ਤੋਂ ਬਾਅਦ ਪ੍ਰਦੂਸ਼ਣ ’ਚ ਵਾਧਾ ਹੋਇਆ ਹੈ ਅਤੇ ਅੱਜ ਸਵੇਰ ਤੋਂ ਹੀ ਬਦਲਦੇ ਮੌਸਮ ਅਤੇ ਪ੍ਰਦੂਸ਼ਣ ਕਾਰਨ ਆਸਮਾਨ ’ਚ ਗੰਦਲੀ ਚਾਦਰ ਛਾਈ ਦਿਖਾਈ ਦਿੱਤੀ। ਇਸ ਦੇ ਚੱਲਦਿਆਂ ਮੁੱਖ ਰੋਡ ’ਤੇ ਵਾਹਨ ਲਾਈਟਾਂ ਜਗਾ ਕੇ ਜਾਂਦੇ ਦਿਖਾਈ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀਆਂ ਡਾ. ਅਸ਼ਵਨੀ ਮਿੱਢਾ, ਡਾ. ਆਰ. ਕੇ. ਸੇਠੀ, ਰਵਿੰਦਰ ਭਾਸਕਰ ਬਿੰਦੂ ਅਤੇ ਐਡਵੋਕੇਟ ਤੂਫ਼ਾਨ ਸਿੰਘ ਨੇ ਕਿਹਾ ਕਿ ਅਜਿਹੇ ਗੰਦਲੇ ਮੌਸਮ ਦੇ ਚੱਲਦਿਆਂ ਹਰ ਇਕ ਵਿਅਕਤੀ ਨੂੰ ਮਾਸਕ ਲਗਾ ਕੇ ਚੱਲਣਾ ਚਾਹੀਦਾ ਹੈ, ਖ਼ਾਸ ਕਰ ਕੇ ਜਿਨ੍ਹਾਂ ਨੂੰ ਸਾਹ ਦੀ ਸਮੱਸਿਆ ਹੈ।

ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਲਾਈਟਾਂ ਜਗਾ ਕੇ ਅਤੇ ਘੱਟ ਸਪੀਡ ’ਤੇ ਵਾਹਨ ਚਲਾਉਣ, ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਹਰ ਇਕ ਵਾਹਨ ਨੂੰ ਲੋੜ ਅਨੁਸਾਰ ਰਿਫਲੈਕਟਰ ਲਾਉਣੇ ਚਾਹੀਦੇ ਹਨ, ਖਾਸ ਕਰ ਕੇ ਟਰਾਲੀਆਂ ਵਾਲਿਆਂ ਨੂੰ। ਜੇਕਰ ਇਸ ਮੌਸਮ ’ਚ ਕਿਸੇ ਦਾ ਵਾਹਨ ਖ਼ਰਾਬ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਸੜਕ ਦੀ ਸਾਈਡ ’ਤੇ ਲਾਈਟਾਂ ਜਗਾ ਕੇ ਲਾਉਣ ਅਤੇ ਹੋ ਸਕੇ ਤਾਂ ਵਾਹਨ ਦੀਆਂ ਦੋਵੇਂ ਸਾਈਡਾਂ ’ਤੇ ਕੁੱਝ ਦੂਰੀ ’ਤੇ ਕੋਈ ਦਰੱਖਤਾਂ ਦੀਆਂ ਟਾਹਣੀਆਂ ਵਗੈਰਾ ਲਗਾ ਦੇਣ, ਤਾਂ ਜੋ ਦੁਰਘਟਨਾ ਤੋਂ ਬਚਿਆ ਜਾ ਸਕੇ।
 


author

Babita

Content Editor

Related News