ਠੰਢ ਨਾਲ ਠੁਰ-ਠੁਰ ਕਰਦੇ ਦਿਖੇ ਜਲੰਧਰੀਏ, ਪਈ ਦਸੰਬਰ ਦੀ ਪਹਿਲੀ ''ਧੁੰਦ'' (ਵੀਡੀਓ)

Tuesday, Dec 10, 2019 - 10:31 AM (IST)

ਜਲੰਧਰ (ਸੁਨੀਲ) : ਸ਼ਹਿਰ 'ਚ ਅਜੇ ਤੱਕ ਇੰਨੀ ਜ਼ਿਆਦਾ ਠੰਢ ਨਹੀਂ ਪੈ ਰਹੀ ਸੀ ਪਰ ਮੰਗਲਵਾਰ ਦੀ ਸਵੇਰ ਨੇ ਲੋਕਾਂ ਨੂੰ ਠੁਰ-ਠੁਰ ਕਰਨ ਲਾ ਦਿੱਤਾ। ਸ਼ਹਿਰ 'ਚ ਮੰਗਲਵਾਰ ਨੂੰ ਦਸੰਬਰ ਮਹੀਨੇ ਦੀ ਪਹਿਲੀ ਧੁੰਦ ਪਈ, ਜਿਸ ਕਾਰਨ ਹਰ ਪਾਸੇ ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਬੱਤੀਆਂ ਜਗਾ ਕੇ ਚੱਲਣਾ ਪਿਆ। ਧੁੰਦ ਨੇ ਹਾਈਵੇਅ ਅਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ।

ਸਵੇਰੇ 7 ਵਜੇ ਤੋਂ ਬਾਅਦ ਧੁੰਦ ਵਧਣੀ ਸ਼ੁਰੂ ਹੋ ਗਈ। ਧੁੰਦ ਕਾਰਨ ਕਈ ਲੋਕ ਸੜਕਾਂ 'ਤੇ ਅੱਗ ਬਾਲ ਕੇ ਸੇਕਦੇ ਹੋਏ ਦਿਖਾਈ ਦਿੱਤੇ। ਧੁੰਦ ਪੈਣ ਤੋਂ ਬਾਅਦ ਲੋਕਾਂ ਨੂੰ ਜ਼ਿਆਦਾ ਠੰਢ ਦਾ ਅਹਿਸਾਸ ਹੋਇਆ। ਧੁੰਦ ਕਾਰਨ ਹਾਦਸਿਆਂ ਦਾ ਖਤਰਾ ਵੀ ਵਧ ਜਾਂਦਾ ਹੈ, ਇਸ ਲਈ ਹੁਣ ਲੋਕਾਂ ਨੂੰ ਆਪਣੇ ਵਾਹਨਾਂ ਦੀ ਰਫਤਾਰ ਹੌਲੀ ਕਰਕੇ ਚੱਲਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


author

Babita

Content Editor

Related News