ਸਮਾਰਟ ਤੋਂ ਪਹਿਲਾਂ ਵਾਟਰ ਸਿਟੀ ਬਣ ਗਿਆ ਮਹਾਨਗਰ

07/18/2018 5:45:10 AM

ਲੁਧਿਆਣਾ(ਹਿਤੇਸ਼)-ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਵਾਲੇ ਪਹਿਲਾਂ 20 ਸ਼ਹਿਰਾਂ ਦੀ ਲਿਸਟ ’ਚ ਸ਼ਾਮਲ ਹੋਇਆਂ 4 ਸਾਲ ਬੀਤਣ ਦੇ ਬਾਵਜੂਦ ਹੁਣ ਤਕ ਗਰਾਊਂਡ ’ਤੇ ਇਕ ਵੀ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ  ਪਰ ਉਸ ਤੋਂ ਪਹਿਲਾਂ ਲੁਧਿਆਣਾ ਨੂੰ ਵਾਟਰ ਸਿਟੀ ਦਾ ਦਰਜਾ ਜ਼ਰੂਰ ਮਿਲ ਗਿਆ ਹੈ। ਇਸ ਤਹਿਤ ਲੋਕਾਂ ਵੱਲੋਂ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਵੱਖ-ਵੱਖ ਹਿੱਸਿਆਂ ਵਿਚ ਪੈਦਾ ਹੋਏ ਹਾਲਾਤ ਦੀਆਂ ਵੀਡੀਓਜ਼ ਤੇ ਫੋਟੋਆਂ ਸੋਸ਼ਲ ਮੀਡੀਏ ’ਤੇ ਜੰਮ ਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਵਿਚ ਲੋਕਾਂ ਵੱਲੋਂ ਉਨ੍ਹਾਂ ਨੂੰ ਹੋ ਰਹੀ ਪ੍ਰੇਸ਼ਾਨੀ ਲਈ ਨਗਰ ਨਿਗਮ ਦੇ ਨਾਲ-ਨਾਲ ਨੇਤਾਵਾਂ ’ਤੇ ਵੀ ਕਾਫੀ ਭਡ਼ਾਸ ਕੱਢੀ ਜਾ ਰਹੀ ਹੈ।
ਵਾਹਨਾਂ ਨੂੰ ਨਹੀਂ ਮਿਲ ਰਿਹਾ ਰਸਤਾ
 ਆਮ ਤੌਰ ’ਤੇ ਬਾਰਿਸ਼ ਦੇ ਬਾਅਦ ਸਡ਼ਕਾਂ ’ਤੇ ਜਮ੍ਹਾ ਪਾਣੀ ਵਿਚ ਫਸ ਕੇ ਦੋਪਹੀਆ ਵਾਹਨਾਂ ਦੇ ਬੰਦ ਹੋਣ ਦੇ ਹਾਲਾਤ ਦੇਖਣ ਨੂੰ ਮਿਲਦੇ ਸਨ  ਪਰ ਹੁਣ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਕਿਉਂਕਿ ਪਾਣੀ ਇੰਨੀ ਵੱਧ ਮਾਤਰਾ ਵਿਚ ਜਮ੍ਹਾ ਹੋਣ ਲੱਗਾ  ਹੈ ਕਿ ਹੁਣ ਕਾਰਾਂ ਦਾ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਇਥੋਂ ਤਕ ਕਿ ਕਈ ਜਗ੍ਹਾ ਤਾਂ ਕਾਰਾਂ ਪੂਰੀ ਤਰ੍ਹਾਂ ਨਾਲ ਪਾਣੀ ਵਿਚ ਡੁੱਬ ਕੇ ਬੰਦ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ।
ਬੁੱਢਾ ਨਾਲਾ ਤੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਓਵਰਫਲੋਅ ਹੋਣ ਕਾਰਨ ਸਡ਼ਕਾਂ ’ਤੇ ਵਗ ਰਿਹਾ ਹੈ ਪਾਣੀ
 ਮਹਾਨਗਰ ਵਿਚ ਜਿੰਨੀਆਂ ਵੀ ਸੀਵਰੇਜ ਲਾਈਨਾਂ ਹਨ, ਉਨ੍ਹਾਂ ਦਾ ਕੁਨੈਕਸ਼ਨ ਟਰੀਟਮੈਂਟ ਪਲਾਂਟ ਨਾਲ ਹੈ  ਪਰ ਸੀਵਰੇਜ ਟਰੀਟਮੈਂਟ ਪਲਾਂਟ ਕਾਫੀ ਓਵਰ ਲੋਡ ਚਲ ਰਹੇ ਹਨ ਜਿਸ ਪਲਾਂਟ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਸੀਵਰੇਜ ਲਾਈਨ ਵਿਚ ਜਮ੍ਹਾ ਰਹਿੰਦਾ ਹੈ ਜਾਂ ਓਵਰਫਲੋਅ ਹੋ ਕੇ ਬਾਹਰ ਆ ਜਾਂਦਾ ਹੈ ਜੋ ਪਾਣੀ ਸਡ਼ਕਾਂ ਤੇ ਘੁੰਮ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਵੀ ਬੁੱਢੇ ਨਾਲੇ ਵਿਚ ਡਿੱਗਦਾ ਹੈ ਅਤੇ ਬੁੱਢਾ ਨਾਲਾ ਪਹਿਲਾਂ ਹੀ ਓਵਰਫਲੋਅ ਚਲ ਰਿਹਾ ਹੈ, ਪਹਿਲਾਂ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਆਉਣ ’ਤੇ ਡਿਸਪੋਜ਼ਲ ਚਲਾ ਕੇ ਬੁੱਢੇ ਨਾਲੇ ਵਿਚ ਪਾ ਦਿੱਤਾ ਜਾਂਦਾ ਸੀ, ਪਰ ਹੁਣ ਉਹ ਕੰਮ ਵੀ ਬੰਦ ਹੋ ਗਿਆ ਹੈ ਜੋ ਸੀਵਰੇਜ ਲਾਈਨ ਸਿੱਧਾ ਨਾਲੇ ਵਿਚ ਡਿਗ ਰਹੀ ਹੈ। ਉਸ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਬੈਕ ਮਾਰ ਕੇ ਲੋਕਾਂ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ।
ਸੀਵਰੇਜ ਲਾਈਨ ਤੇ ਰੋਡ ਜਾਲੀਆਂ ਦੀ ਸਫਾਈ ਲਈ ਡਰਾਈਵ ਚਲਾਉਣ ਨਾਲ ਮਿਲੇਗੀ ਰਾਹਤ
 ਜੇਕਰ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੀ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਦਾ ਹੱਲ ਤਾਂ ਹੀ ਹੋ ਸਕਦਾ ਹੈ ਜਦੋਂ ਰੋਡ ਜਾਲੀਆਂ ਤੇ ਸੀਵਰੇਜ ਲਾਈਨ ਦੀ ਰੈਗੂਲਰ ਤੌਰ ’ਤੇ ਸਫਾਈ ਕੀਤੀ ਜਾਵੇਗੀ ਇਸ ਕੰਮ ਲਈ ਬਕਾਇਦਾ ਮੁਹਿੰਮ ਚਲਾਉਣ ਦੀ ਲੋਡ਼ ਹੈ ਜਿਸ ਨਾਲ ਬਾਰਿਸ਼ ਦੇ ਕਾਫੀ ਦੇਰ ਬਾਅਦ ਤਕ ਸਡ਼ਕਾਂ ’ਤੇ ਪਾਣੀ ਜਮ੍ਹਾ ਰਹਿਣ ਦੀ ਸਮੱਸਿਆ ਕਾਫੀ ਹੱਦ ਤਕ ਹੱਲ ਹੋ ਸਕਦੀ ਹੈ। 


Related News