ਛੇਂ ਬੱਚਿਆਂ ਨਾਲ ਬਿਨਾਂ ਛੱਤ ਤੋਂ ਰਹਿੰਦੇ ਰਿਕਸ਼ਾ ਚਾਲਕ ਦੇ ਪਰਿਵਾਰ ਲਈ ਮਸੀਹਾ ਬਣਿਆ ਡਾ. ਓਬਰਾਏ, ਇੰਝ ਕੀਤੀ ਮਦਦ
Sunday, Apr 04, 2021 - 09:06 AM (IST)
ਬਟਾਲਾ (ਮਠਾਰੂ) - ਮਨੁੱਖਤਾ ਦੇ ਰਹਿਬਰ ਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਉਬਰਾਏ ਮੁੱਖੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਛੇਂ ਮਾਸੂਮ ਬੱਚਿਆਂ ਨਾਲ ਖੁੱਲ੍ਹੇ ਆਸਮਾਨ ਹੇਠਾਂ ਦਿਨ ਕੱਟ ਰਹੇ ਇਕ ਬੇਹੱਦ ਗ਼ਰੀਬ ਤੇ ਲੋੜਵੰਦ ਪਰਿਵਾਰ ਦੇ ਸਿਰ ’ਤੇ ਛੱਤ ਦੇਣ ਦੀ ਮਦਦ ਕੀਤੀ ਗਈ ਹੈ। ਛੱਤ ਦੇਣ ਦੇ ਮਕਸਦ ਨਾਲ ਡਾ. ਐੱਸ. ਪੀ. ਸਿੰਘ ਉਬਰਾਏ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੰਜਿਆਂਵਾਲੀ ਵਿਖੇ ਇੱਕ ਅੰਮ੍ਰਿਤਧਾਰੀ ਰਿਕਸ਼ਾ ਚਾਲਕ ਹਰੀ ਸਿੰਘ ਦੇ ਪਰਿਵਾਰ ਨੂੰ ‘ਸੰਨੀ ਓਬਰਾਏ ਅਵਾਸ ਯੋਜਨਾ’ ਤਹਿਤ ਲੱਖਾਂ ਰੁਪਏ ਦੀ ਲਾਗਤ ਵਾਲੇ ਆਧੁਨਿਕ ਸਹੂਲਤਾਂ ਨਾਲ ਲੈਸ ਬਣਾ ਕੇ ਦਿੱਤੇ ਗਏ ਨਵੇਂ ਘਰ ਮਕਾਨ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ।
ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ
ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ, ਜ਼ਿਲ੍ਹਾ ਪਲੈਨਿੰਗ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਟੀਮ ਮੈਂਬਰਾਂ ਨੇ ਪਿੰਡ ਮੰਜਿਆਂਵਾਲੀ ਵਿਖੇ ਪਹੁੰਚ ਕੇ ਉਕਤ ਲੋੜਵੰਦ ਪਰਿਵਾਰ ਨੂੰ ਘਰ ਸੌਂਪ ਦਿੱਤਾ। ਇਸ ਮੌਕੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਵੱਲੋਂ ਧਿਆਨ ਵਿੱਚ ਲਿਆਉਣ ਤੋਂ ਬਾਅਦ ਪਿੰਡ ਮੰਜਿਆਂਵਾਲੀ ਵਿਖੇ ਪਹੁੰਚ ਕੇ ਵੇਖਿਆ ਗਿਆ ਸੀ ਕਿ ਇੱਕ ਰਿਕਸ਼ਾ ਚਾਲਕ ਹਰੀ ਸਿੰਘ ਆਪਣੀ ਪਤਨੀ, ਪੰਜ ਧੀਆਂ ਅਤੇ ਇਕ ਪੁੱਤਰ ਨਾਲ ਖੁੱਲ੍ਹੇ ਆਸਮਾਨ ਹੇਠਾਂ ਤਰਪਾਲ ਦਾ ਇੱਕ ਢਾਰਾ ਪਾ ਕੇ ਰਹਿਣ ਲਈ ਮਜਬੂਰ ਸੀ। ਮਿਹਨਤਕਸ਼ ਰਿਕਸ਼ਾ ਚਾਲਕ ਹਰੀ ਸਿੰਘ ਦਾ ਐਕਸੀਡੈਂਟ ਹੋਣ ਤੋਂ ਬਾਅਦ ਘਰ ਦਾ ਗੁਜ਼ਾਰਾ ਚੱਲਣਾ ਵੀ ਬੇਹੱਦ ਮੁਸ਼ਕਲ ਹੋ ਗਿਆ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਡਾ. ਓਬਰਾਏ ਨੇ ਕਿਹਾ ਕਿ ਬਿਨਾਂ ਛੱਤ ਤੋਂ ਰਹਿ ਰਹੇ ਇਸ 8 ਮੈਂਬਰੀ ਗ਼ਰੀਬ ਪਰਿਵਾਰ ਦੀ ਬਣੀ ਤਰਸਯੋਗ ਹਾਲਤ ਦਾ ਜਾਇਜ਼ਾ ਲੈਂਦਿਆਂ ਇਸ ਗ਼ਰੀਬ ਪਰਿਵਾਰ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੀ ਦੇਖ ਰੇਖ ਹੇਠ ਹਰੀ ਸਿੰਘ ਦੇ ਪਰਿਵਾਰ ਨੂੰ ਨਵਾਂ ਘਰ ਮਕਾਨ ਬਣਾ ਕੇ ਦਿੱਤਾ ਗਿਆ ਹੈ। ਇਸ ਦੌਰਾਨ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਅਤੇ ਇਨਸਾਨੀਅਤ ਦੇ ਭਲੇ ਲਈ ਡਾ. ਓਬਰਾਏ ਵੱਲੋਂ ਲਾ ਮਿਸਾਲ ਨੇਕ ਤੇ ਪਰਉਪਕਾਰੀ ਕਾਰਜ ਕੀਤੇ ਜਾ ਰਹੇ ਹਨ, ਕਿਉਂਕਿ ਆਪਣੀ ਨੇਕ ਕਿਰਤ ਕਮਾਈ ਦਾ ਵੱਡਾ ਹਿੱਸਾ ਮਾਨਵਤਾ ਦੀ ਸੇਵਾ ਵਿੱਚ ਲਾਉਣ ਵਾਲੇ ਡਾ. ਓਬਰਾਏ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਅੱਗੇ ਲੰਘ ਚੁੱਕੇ ਹਨ।
ਪੜ੍ਹੋ ਇਹ ਵੀ ਖਬਰ - ਗੁਰਦਾਸਪੁਰ : ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹੋਈ ਅਨ੍ਹੇਵਾਹ ਫਾਇਰਿੰਗ, ਦਹਿਸ਼ਤ ਦਾ ਮਾਹੌਲ
ਚੇਅਰਮੈਨ ਡਾ. ਨਿੱਝਰ ਨੇ ਕਿਹਾ ਕਿ ਤਰਪਾਲ ਦਾ ਢਾਰਾ ਪਾ ਕੇ ਰਹਿ ਰਹੇ ਗਰੀਬ ਪਰਿਵਾਰ ਨੂੰ ਡਾ. ਓਬਰਾਏ ਵੱਲੋਂ ਸਾਰੀਆਂ ਸਹੂਲਤਾਂ ਵਾਲਾ ਵੱਡਾ ਨਵਾਂ ਘਰ ਮਕਾਨ ਬਣਾ ਕੇ ਦੇਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਸਮਾਜ ਸੇਵਾ ਦੇ ਖੇਤਰ ਵਿੱਚ ਨਿਸ਼ਕਾਮ ਭਾਵਨਾ ਦੇ ਨਾਲ ਉੱਚੀ ਸੁੱਚੀ ਸੋਚ ਨੂੰ ਲੈ ਕੇ ਡਾ. ਉਬਰਾਏ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਰਾਹੀਂ ਕੀਤੇ ਜਾ ਰਹੇ ਪਰਉਪਕਾਰੀ ਕਾਰਜਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪੜ੍ਹੋ ਇਹ ਵੀ ਖਬਰ - ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ
ਇਸ ਮੌਕੇ ਪਰਿਵਾਰ ਦੇ ਮੁੱਖੀ ਹਰੀ ਸਿੰਘ, ਪਤਨੀ ਹਰਜੀਤ ਕੌਰ ਤੇ ਵੱਡੀ ਲੜਕੀ ਸ਼ਰਨਜੀਤ ਕੌਰ ਸਮੇਤ 6 ਮਾਸੂਮ ਬੱਚਿਆਂ ਨੇ ਬੇਤਹਾਸ਼ਾ ਖ਼ੁਸ਼ੀ ਵਿੱਚ ਬਾਗੋਬਾਗ ਹੁੰਦਿਆਂ ਵਾਰ-ਵਾਰ ਡਾ. ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੱਬ ਬਣ ਕੇ ਬਹੁੜੇ ਡਾ. ਉਬਰਾਏ ਵੱਲੋਂ ਸਾਡੇ ਪਰਿਵਾਰ ਨੂੰ ਮੁਸ਼ਕਿਲਾਂ ਭਰੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਧੁੱਪ, ਛਾਂ ਅਤੇ ਮੀਂਹ, ਕਣੀ ਦੇ ਵਿਚ ਬਿਨਾਂ ਛੱਤ ਤੋਂ ਰਹਿਣਾ ਕੀ ਹੁੰਦਾ ਹੈ, ਇਹ ਅਸੀਂ ਆਪਣੇ ਪਿੰਡੇ ਦੇ ਉੱਪਰ ਚੰਗੀ ਤਰ੍ਹਾਂ ਹੰਡਾਇਆ ਹੈ।
ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)
ਡਾ. ਉਬਰਾਏ ਵੱਲੋਂ ਸਾਡੇ ਮਨ ਦੀਆਂ ਖ਼ੁਸ਼ੀਆਂ ਨੂੰ ਪੂਰਾ ਕਰਦਿਆਂ ਸਾਡੇ ਨਵੇਂ ਘਰ ਦੇ ਸੁਫ਼ਨੇ ਨੂੰ ਪੂਰਾ ਕੀਤਾ ਗਿਆ, ਜਿਸ ਕਰਕੇ ਅਸੀ ਸਾਰੀ ਜ਼ਿੰਦਗੀ ਡਾ. ਉਬਰਾਏ ਅਤੇ ਟਰੱਸਟ ਦੀ ਜ਼ਿਲ੍ਹਾ ਟੀਮ ਤੇ ਧੰਨਵਾਦੀ ਰਹਾਂਗੇ, ਜਿਨ੍ਹਾਂ ਦੀ ਮਿਹਨਤ ਸਦਕਾ ਤੇਜ਼ੀ ਦੇ ਨਾਲ ਕੁਝ ਮਹੀਨਿਆਂ ਵਿੱਚ ਸਾਰੀਆਂ ਸਹੂਲਤਾਂ ਵਾਲਾ ਖ਼ੂਬਸੂਰਤ ਨਵਾਂ ਘਰ ਬਣਾ ਕੇ ਦਿੱਤਾ ਹੈ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਬੱਬੂ, ਇੰਦਰਪ੍ਰੀਤ ਸਿੰਘ ਰਿੱਕੀ, ਯੋਧਵੀਰ ਸਿੰਘ, ਰਾਜਿੰਦਰ ਸਿੰਘ ਬੁਮਰਾਹ, ਰਾਮ ਸਿੰਘ, ਰੋਹਿਤ ਕੁਮਾਰ, ਹਰਪਾਲ ਸਿੰਘ, ਰੌਬਿਨ ਸਿੰਘ, ਕੇਵਲ ਕੁਮਾਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ।
ਪੜ੍ਹੋ ਇਹ ਵੀ ਖਬਰ - CBSE ਲਈ ਸਿਰਦਰਦ ਬਣਿਆ ਸੋਸ਼ਲ ਮੀਡੀਆ! ਫਿਰ ਵਾਇਰਲ ਹੋਈ ‘ਫਰਜ਼ੀ ਡੇਟਸ਼ੀਟ’