ਗੁਰਦਾਸਪੁਰ : ਨੌਜਵਾਨ ਭੈਣ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ

Sunday, May 09, 2021 - 06:38 PM (IST)

ਗੁਰਦਾਸਪੁਰ : ਨੌਜਵਾਨ ਭੈਣ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ

ਕਾਹਨੂੰਵਾਨ (ਜ.ਬ) : ਆਪਣੀ ਹੀ ਚਚੇਰੀ ਭੈਣ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰਨ ਵਾਲੇ ਮੁਲਜ਼ਮ ਨੂੰ ਭੈਣੀ ਮੀਆਂ ਖਾਂ ਪੁਲਸ ਨੇ ਵਾਰਦਾਤ ਤੋਂ ਚਾਰ ਦਿਨਾਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਵਰਣਨਯੋਗ ਹੈ ਕਿ 5 ਮਈ ਨੂੰ ਪਿੰਡ ਨਵੀਆਂ ਬਾਗੜੀਆਂ ’ਚ ਜ਼ਮੀਨੀ ਵਿਵਾਦ ਦੇ ਚੱਲਦੇ ਦੋਸ਼ੀ ਮਨਪ੍ਰੀਤ ਸਿੰਘ ਉਰਫ ਸੁਰਜੀਤ ਸਿੰਘ ਨਿਵਾਸੀ ਨਵੀਂ ਬਾਗੜੀਆਂ ਨੇ ਆਪਣੀ ਚਚੇਰੀ ਭੈਣ ਨੂੰ ਟਰੈਕਟਰ ਦੇ ਹੇਠਾਂ ਦੇ ਕੇ ਮਾਰ ਦਿੱਤਾ ਸੀ। ਜਿਸ ਸਬੰਧੀ ਭੈਣੀ ਮੀਆਂ ਖਾਂ ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ 302 ਅਤੇ 307 ਅਧੀਨ ਕੇਸ ਦਰਜ ਕੀਤਾ ਸੀ ਪਰ ਦੋਸ਼ੀ ਉਦੋਂ ਤੋਂ ਫਰਾਰ ਚੱਲਦਾ ਆ ਰਿਹਾ ਸੀ ਅਤੇ ਹੁਣ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਕਿਹਾ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੀ ਸਰਕਾਰ

ਕਦੋਂ ਹੋਈ ਸੀ ਵਾਰਦਾਤ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨਵੀਆਂ ਬਾਗੜੀਆਂ ਵਿਖੇ ਵਾਰਦਾਤ 5 ਮਈ ਨੂੰ ਉਸ ਸਮੇਂ ਹੋਈ ਜਦੋਂ ਜ਼ਮੀਨ ਦੀ ਵੱਟ ਵਾਹੁਣ ਮੌਕੇ ਰੋਕੇ ਜਾਣ ’ਤੇ ਚਚੇਰੇ ਭਰਾ ਨੇ ਨੌਜਵਾਨ ਭੈਣ ਨੂੰ ਟਰੈਕਟਰ ਹੇਠਾਂ ਦੇ ਦਿੱਤਾ। ਦਰਅਸਲ ਸਾਬਕਾ ਫੌਜੀ ਅਮਰਜੀਤ ਸਿੰਘ ਪੁੱਤਰ ਕੁੰਕਣ ਸਿੰਘ ਵਾਸੀ ਨਵੀਆਂ ਬਾਗੜੀਆਂ ਦਾ ਆਪਣੇ ਹੀ ਪਰਿਵਾਰ ’ਚ ਲੱਗਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਬਾਗੜੀਆਂ ਨਾਲ ਜ਼ਮੀਨ ਦੀ ਵੱਟ ਦਾ ਝੱਗੜਾ ਚੱਲ ਰਿਹਾ ਸੀ, ਜਿਸ ਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਪੰਚਾਇਤ ਸਮੇਤ ਦੋ ਦਿਨ ਪਹਿਲਾਂ ਜ਼ਮੀਨ ਦੀ ਵੱਟ ਪਾ ਕੇ ਝਗੜਾ ਖ਼ਤਮ ਕਰ ਦਿੱਤਾ ਸੀ ਪਰ 5 ਮਈ ਨੂੰ ਸਵੇਰੇ 7 ਵਜੇ ਦੇ ਕਰੀਬ ਜਦੋਂ ਅਮਰਜੀਤ ਸਿੰਘ ਦੇ ਭਤੀਜੇ ਮਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਨਵੀਆਂ ਬਾਗੜੀਆਂ ਨੇ ਆਪਣੇ ਟਰੈਕਟਰ ਨਾਲ ਝਗੜੇ ਵਾਲੀ ਪਾਈ ਹੋਈ ਜ਼ਮੀਨੀ ਵੱਟ ਨੂੰ ਵਾਹੁਣ ਲੱਗਾ ਪਿਆ ਤਾਂ ਉਸ ਮੌਕੇ ਸਾਬਕਾ ਫੌਜੀ ਅਮਰਜੀਤ ਸਿੰਘ ਨੇ ਆਪਣੇ ਪਰਿਵਾਰ ਨਾਲ ਨੌਜਵਾਨ ਕੁੜੀ ਸੁਮਨਪ੍ਰੀਤ ਕੌਰ ਸਮੇਤ ਮਨਪ੍ਰੀਤ ਸਿੰਘ ਨੂੰ ਜ਼ਮੀਨ ਦੀ ਵੱਟ ਵਾਹੁਣ ਤੋਂ ਰੋਕਿਆ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਮਨਪ੍ਰੀਤ ਸਿੰਘ ਨੇ ਟਰੈਕਟਰ ਹੇਠਾਂ ਸੁਮਨਪ੍ਰੀਤ ਕੌਰ ਨੂੰ ਦੇ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਕੁੜੀ ਨੂੰ ਜ਼ਖਮੀ ਹਾਲਤ ਵਿਚ ਜਦੋਂ ਉਸ ਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ’ਚ ਬੰਦ ਖ਼ਤਰਨਾਕ ਗੈਂਗਸਟਰ ਮੰਨੂੰ ਦਾ ਵੱਡਾ ਕਾਰਾ, ਪੁਲਸ ਨੇ ਇੰਝ ਖੋਲ੍ਹਿਆ ਰਾਜ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News