ਨਗਰ ਕੌਂਸਲ ਵੱਲੋਂ ਮਾਲਕੀ ਵਾਲੀਆਂ 8 ਦੁਕਾਨਾਂ ਸੀਲ ਕਰਨ ''ਤੇ ਦੁਕਾਨਦਾਰਾਂ ''ਚ ਮਚੀ ਹਾਹਾਕਾਰ
Tuesday, Oct 24, 2017 - 11:56 PM (IST)
ਫਤਿਹਗੜ੍ਹ ਚੂੜੀਆਂ, (ਬਿਕਰਮਜੀਤ)- ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਵੱਲੋਂ ਮਾਲਕੀ ਵਾਲੀਆਂ ਕੁਝ ਦੁਕਾਨਾਂ ਨੂੰ ਕਿਰਾਇਆ ਨਾ ਦੇਣ ਕਾਰਨ ਸੀਲ ਕਰ ਦਿੱਤਾ ਗਿਆ, ਜਿਸ ਨਾਲ ਸਬੰਧਤ ਦੁਕਾਨਦਾਰਾਂ 'ਚ ਹਾਹਾਕਾਰ ਮੱਚ ਗਈ।
ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਬਿਨਾਂ ਕਿਸੇ ਨੋਟਿਸ ਦਿੱਤੇ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਤੜਕਸਾਰ ਹੀ ਕਾਰਜ ਸਾਧਕ ਅਫਸਰ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਦੁਕਾਨਦਾਰ ਕਿਸ਼ਤਾਂ 'ਚ ਕਿਰਾਇਆ ਦੇਣ ਨੂੰ ਤਿਆਰ ਹਨ ਪਰ ਕਾਰਜ ਸਾਧਕ ਅਫਸਰ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਡੇ ਨਾਲ ਸਿਆਸੀ ਰੰਜਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦੇ ਨੇੜੇ ਹੋਰ ਵੀ ਅਜਿਹੀਆਂ ਦੁਕਾਨਾਂ ਹਨ, ਜਿਨ੍ਹਾਂ ਦਾ ਕਿਰਾਇਆ ਸਾਡੇ ਬਰਾਬਰ ਹੀ ਰਹਿੰਦਾ ਹੈ ਪਰ ਉਨ੍ਹਾਂ ਦੀਆਂ ਦੁਕਾਨਾਂ ਸੀਲ ਨਹੀਂ ਕੀਤੀਆਂ ਗਈਆਂ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਦੁਕਾਨਾਂ ਦੀਆਂ ਸੀਲਾਂ ਹਟਵਾ ਕੇ ਦੁਕਾਨਾਂ ਖੁੱਲ੍ਹਵਾਈਆਂ ਜਾਣ।
