ਦਿੱਲੀ ਹਾਈ ਕੋਰਟ ਦੇ ਹੁਕਮਾਂ ’ਤੇ ਨਕਲੀ ‘ਨੈਸਲੇ’ ਉਤਪਾਦਾਂ ਖਿਲਾਫ ਵੱਡੀ ਕਾਰਵਾਈ, ਕਈ ਦੁਕਾਨਾਂ ’ਤੇ ਮਾਰੀ ਰੇਡ

Saturday, Dec 27, 2025 - 07:52 AM (IST)

ਦਿੱਲੀ ਹਾਈ ਕੋਰਟ ਦੇ ਹੁਕਮਾਂ ’ਤੇ ਨਕਲੀ ‘ਨੈਸਲੇ’ ਉਤਪਾਦਾਂ ਖਿਲਾਫ ਵੱਡੀ ਕਾਰਵਾਈ, ਕਈ ਦੁਕਾਨਾਂ ’ਤੇ ਮਾਰੀ ਰੇਡ

ਲੁਧਿਆਣਾ (ਡੇਵਿਨ) : ਨਕਲੀ ਬ੍ਰਾਂਡਿਡ ਉਤਪਾਦਾਂ ਖਿਲਾਫ ਸਖ਼ਤੀ ਵਰਤਦਿਆਂ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਲੁਧਿਆਣਾ ’ਚ ਇਕ ਦੁਕਾਨ ’ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ‘ਨੈਸਲੇ’ ਬ੍ਰਾਂਡ ਨਾਲ ਜੁੜੇ ਕਥਿਤ ਨਕਲੀ ਉਤਪਾਦਾਂ ਦੀ ਵਿਕਰੀ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਸਬੰਧਤ ਦੁਕਾਨ ਕੋਲ ਪਹਿਲਾਂ ਤੋਂ ਹੀ ਅਦਾਲਤ ਵਲੋਂ ਜਾਰੀ ਕੀਤਾ ਗਿਆ ਨੋਟਿਸ ਮੌਜੂਦ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਰੇਡ ਦਿੱਲੀ ਹਾਈ ਕੋਰਟ ’ਚ ਚੱਲ ਰਹੇ ਕੇਸ ਸੀ. ਐੱਸ. (ਕਾਮਰਸ਼ੀਅਲ) 271/2018 ਦੇ ਤਹਿਤ ਕੀਤੀ ਗਈ। ਅਦਾਲਤ ਨੇ ਬ੍ਰਾਂਡ ਵਲੋਂ ਦਿੱਤੀ ਗਈ ਸ਼ਿਕਾਇਤ ’ਤੇ ਲੋਕਲ ਕਮਿਸ਼ਨ ਦੀ ਮਨਜ਼ੂਰੀ ਦਿੱਤੀ ਸੀ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ : ਓਰੀਸਨ ਹਸਪਤਾਲ ’ਚੋਂ ਲਾਸ਼ ਚੋਰੀ ਦਾ ਮਾਮਲਾ : ਅਸਥੀਆਂ ਵਾਲੇ ਕਲਸ਼ ’ਤੇ ਪੁਲਸ ਦਾ ਪਹਿਰਾ

ਹਾਈ ਕੋਰਟ ਦੇ ਹੁਕਮਾਂ ’ਚ ਸਾਫ਼ ਕੀਤਾ ਗਿਆ ਹੈ ਕਿ ਜਿਨ੍ਹਾਂ ਹੋਲਸੇਲਰਾਂ ਅਤੇ ਰਿਟੇਲਰਾਂ ’ਤੇ ਬ੍ਰਾਂਡ ਦੀ ਨਕਲ ਕਰ ਕੇ ਸਾਮਾਨ ਵੇਚਣ ਦਾ ਸ਼ੱਕ ਹੈ, ਉਨ੍ਹਾਂ ਦੇ ਪ੍ਰਾਂਗਣਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸੇ ਤਹਿਤ ਲੁਧਿਆਣਾ ’ਚ ਮਾਰਕ ਕੀਤੀ ਗਈ ਦੁਕਾਨ ’ਤੇ ਟੀਮ ਪਹੁੰਚੀ ਅਤੇ ਰਿਕਾਰਡ ਤੇ ਮਾਲ ਦੀ ਜਾਂਚ ਕੀਤੀ ਗਈ। ਰੇਡ ਦੌਰਾਨ ਮੌਕੇ ’ਤੇ ਮੌਜੂਦ ਇਕ ਮਹਿਲਾ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਕਿਸੇ ਵੀ ਤਰ੍ਹਾਂ ਦੇ ਨਿੱਜੀ ਦਬਾਅ ਹੇਠ ਨਹੀਂ, ਸਗੋਂ ਅਦਾਲਤ ਦੇ ਲਿਖਤੀ ਹੁਕਮਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨ ’ਚ ਪਾਇਆ ਗਿਆ ਮਾਲ ਬ੍ਰਾਂਡ ਦੀ ਨਕਲ ਸਾਬਤ ਹੁੰਦਾ ਹੈ ਤਾਂ ਅੱਗੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : H-1B Visa: ਇੰਟਰਵਿਊ ਰੱਦ ਹੋਣ 'ਤੇ ਭਾਰਤ ਨੇ ਅਮਰੀਕਾ ਅੱਗੇ ਜਤਾਈ ਚਿੰਤਾ, ਮਈ 2026 ਤੱਕ ਟਲੀਆਂ ਅਪੁਆਇੰਟਮੈਂਟਾਂ

ਮੌਕੇ ’ਤੇ ਪਹੁੰਚੇ ਸਬੰਧਤ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਦੀ ਭੂਮਿਕਾ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕਿਸੇ ਵੀ ਪੱਖ ਨਾਲ ਪੱਖਪਾਤ ਨਹੀਂ ਕੀਤਾ ਗਿਆ, ਜੋ ਵੀ ਕਾਰਵਾਈ ਹੋਈ ਹੈ, ਉਹ ਪੂਰੀ ਪਾਰਦਰਸ਼ਤਾ ਨਾਲ ਅਤੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਇਲਾਕੇ ਦੇ ਹੋਰ ਦੁਕਾਨਦਾਰਾਂ ’ਚ ਵੀ ਹੜਕੰਪ ਮਚ ਗਿਆ ਹੈ। ਨਕਲੀ ਟੈਗ, ਲੇਬਲ ਅਤੇ ਬ੍ਰਾਂਡਡ ਪੈਕਿੰਗ ਦਾ ਕਾਰੋਬਾਰ ਕਰਨ ਵਾਲਿਆਂ ’ਚ ਡਰ ਦਾ ਮਾਹੌਲ ਹੈ।


author

Sandeep Kumar

Content Editor

Related News