ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਤੋਂ ਕੱਢਿਆ ਨਗਰ ਕੀਰਤਨ
Friday, Dec 26, 2025 - 02:41 AM (IST)
ਅੰਮ੍ਰਿਤਸਰ (ਸਰਬਜੀਤ) - ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਗਲੀ ਨੰਬਰ 10 ਸਥਿਤ ਗੁਰਦੁਆਰਾ ਸਾਧ ਸੰਗਤ ਤੋਂ ਕੱਢਿਆ ਗਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਇਹ ਨਗਰ ਕੀਰਤਨ ਆਰੰਭ ਹੋਇਆ। ਇਸ ਨਗਰ ਕੀਰਤਨ ਵਿਚ ਪੰਥ ਪ੍ਰਸਿੱਧ ਸਮਾਜਿਕ ਹਸਤੀਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਸਕੂਲਾਂ ਦੇ ਬੱਚੇ, ਬੈਂਡ, ਗਤਕਾ ਪਾਰਟੀਆਂ ਅਤੇ ਸ਼ਬਦੀ ਜਥਿਆ ਵੱਲੋਂ ਕੀਰਤਨ ਕਰਕੇ ਨਗਰ ਕੀਰਤਨ ਦੀ ਰੌਣਕ ਹੋਰ ਵੀ ਵਧਾਈ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਅੰਨਗੜ੍ਹ, ਅਮਨ ਐਵੀਨਿਊ, ਗੇਟ ਹਕੀਮਾਂ, ਮੁਹੱਲਾ ਹਰ ਗੋਬਿੰਦਪੁਰਾ ਉਹ ਹੁੰਦਾ ਹੋਇਆ ਸੰਤ ਨਗਰ, ਗੇਟ ਭਗਤਾਂ ਵਾਲਾ, ਦਾਣਾ ਮੰਡੀ ਦੇ ਰਸਤੇ ਹਿੰਮਤਪੁਰਾ, ਗਲੀ ਨੰਬਰ 36 ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਇਸ ਨਗਰ ਕੀਰਤਨ ਵਿਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਭਾਜਪਾ ਆਗੂ ਡਾਕਟਰ ਰਾਮ ਚਾਵਲਾ, ਕੌਂਸਲਰ ਵਿਕਾਸ ਸੋਨੀ, ਸਾਬਕਾ ਅਕਾਲੀ ਕੌਂਸਲਰ ਜੱਗਚਾਨਣ ਸਿੰਘ ਤੇ ਹੋਰਨਾਂ ਸ਼ਖਸ਼ੀਅਤਾਂ ਨੂੰ ਹਰਪਾਲ ਸਿੰਘ ਪੰਨੂ, ਮੁਖਤਾਰ ਸਿੰਘ ਫੌਜੀ, ਬਾਬਾ ਦਿਲਬਾਗ ਸਿੰਘ, ਕਰਮ ਇਕਬਾਲ ਸਿੰਘ, ਗੁਰਦੀਪ ਸਿੰਘ ਸੰਧੂ ਵੱਲੋਂ ਸਰੋਪਾ ਉਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੇਵ ਸਿੰਘ ਸਖੀਰਾ ,ਹਰਜਿੰਦਰ ਸਿੰਘ ਫੌਜੀ, ਗੁਲਜਾਰ ਸਿੰਘ ਬੱਚੀਵਿੰਡ, ਜਗਜੀਤ ਸਿੰਘ ਪੱਟੀ, ਹਰਮੀਤ ਸਿੰਘ, ਸੁਵਿੰਦਰ ਸਿੰਘ ਫੌਜੀ, ਮਨਜੀਤ ਸਿੰਘ, ਮਹਿੰਦਰ ਸਿੰਘ ,ਕੁਲਵੰਤ ਸਿੰਘ, ਅਰਸ਼ਦੀਪ ਸਿੰਘ, ਪਰਮਜੀਤ ਸਿੰਘ, ਡਾ ਸੁਖਜੀਤ ਸਿੰਘ ,ਜੋਧਵੀਰ ਸਿੰਘ, ਲਖਬੀਰ ਸਿੰਘ ਫੌਜੀ, ਰਵਿੰਦਰ ਸਿੰਘ ਬੰਟੀ ਤੋਂ ਇਲਾਵਾ ਹੋਰ ਵੀ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।
