ਚੰਡੀਗੜ੍ਹ ''ਚ ਦੁਕਾਨਦਾਰਾਂ ਦਾ ਪ੍ਰਦਰਸ਼ਨ, ਲਾਇਆ ਲੰਬਾ ਜਾਮ

12/24/2018 12:55:53 PM

ਚੰਡੀਗੜ੍ਹ (ਮਨਮੋਹਨ) : ਸ਼ਹਿਰ ਦੇ ਸੈਕਟਰ-19ਸੀ ਦੇ ਦੁਕਾਨਦਾਰਾਂ ਵਲੋਂ 'ਵੈਂਡਰ ਨੀਤੀ' ਸਪੱਸ਼ਟ ਨਾ ਹੋਣ ਕਾਰਨ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਸੌਂਪਣ ਦਾ ਵਿਚਾਰ ਬਣਾਇਆ ਗਿਆ। ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਪਾਲਿਕਾ ਬਾਜ਼ਾਰ ਦੇ ਸਾਹਮਣੇ ਸੜਕ 'ਤੇ ਲੰਬਾ ਜਾਮ ਲਾ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੈਂਡਰ ਨੀਤੀ ਸਪੱਸ਼ਟ ਨਾ ਹੋਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਨਿਸ਼ਾਨਦੇਹੀ ਕਰਕੇ ਪ੍ਰਸ਼ਾਸਨ 120 ਫੜ੍ਹੀ ਵਾਲਿਆਂ ਨੂੰ ਦੁਕਾਨਾਂ ਦੀ ਐਂਟਰੀ 'ਤੇ ਬਿਠਾਉਣਾ ਚਾਹੁੰਦਾ ਹੈ। ਪ੍ਰਸ਼ਾਸਨ ਦੇ ਇਸ ਫੈਸਲੇ ਨੂੰ 'ਮਾਰਕਿਟ ਐਸੋਸੀਏਸ਼ਨ' ਨੇ ਪੂਰੀ ਤਰ੍ਹਾਂ ਤਾਨਸ਼ਾਹੀ ਦੱਸਿਆ ਹੈ ਅਤੇ ਕਿਹਾ ਹੈ ਕਿ ਕਰੋੜਾਂ ਰੁਪਏ ਟੈਕਸ ਦੇ ਰੂਪ 'ਚ ਦੇਣ ਵਾਲੇ ਦੁਕਾਨਾਦਾਰਾਂ ਨਾਲ ਇਹ ਧੱਕੇਸ਼ਾਹੀ ਅਤੇ ਅਨਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵਲੋਂ ਆਪਣਾ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਕਮਿਸ਼ਨਰ ਨੂੰ ਸੌਂਪ ਦੇਣਗੇ।


Babita

Content Editor

Related News