ਅੱਜ ਲੱਗੇਗਾ ਲੰਬਾ Power Cut, ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ
Friday, Jan 30, 2026 - 12:11 AM (IST)
ਲੁਧਿਆਣਾ, (ਖੁਰਾਣਾ)- ਪੰਜਾਬ ਸਟੇਟ ਪਾਵਰ ਕਾਰਪ੍ਰੇਸ਼ਨ ਸਿਟੀ ਵੈਸਟ ਡਵੀਜ਼ਨ ਦੇ ਅਧੀਨ ਪੈਂਦੇ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ’ਚ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 30 ਜਨਵਰੀ ਨੂੰ ਇਲਾਕੇ ’ਚ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਲ 11 ਕੇ.ਵੀ ਹੂਸੈਨਪੁਰਾ ਫੀਡਰ ਨੂੰ ਸੁਰੱਖਿਆ ਦੇ ਲਿਹਾਜ ਨਾਲ ਬੰਦ ਰੱਖਿਆ ਜਾਵੇਗਾ ਜਿਸ ਕਾਰਨ ਸਬੰਧਿਤ ਇਲਾਕਿਆਂ ’ਚ ਸਵੇਰੇ 11.30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਬੰਗਾ (ਰਾਕੇਸ਼ ਅਰੋੜਾ) : ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਅਫਸਰ ਪਾਵਰਕਾਮ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਂ ਇਕ ਪੱਤਰ ਜਾਰੀ ਕਰ ਕੇ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਬੰਗਾ ਵਿਖੇ 220 ਕੇ. ਵੀ. ਤੋਂ ਚਲਦੇ 11 ਕੇ. ਵੀ. ਯੂ. ਪੀ. ਐੱਸ. ਨੰਬਰ 2 (ਗੋਸਲਾਂ) ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਣੀ ਹੈ ਜਿਸ ਕਾਰਨ ਇਸ ਫੀਡਰ ਤੋਂ ਚਲਦੀ ਬਿਜਲੀ ਸਪਲਾਈ 30 ਜਨਵਰੀ 2026 ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਪਿੰਡ ਪੁਨੀਆ, ਅੰਬੇਡਕਰ ਨਗਰ ,ਦਸਾਂਝ ਖੁਰਦ, ਭੁੱਖੜੀ ਨਾਗਰਾ, ਭਰੋ ਮਜਾਰਾ, ਸੋਤਰਾ ਗੋਸਲਾ, ਮੱਲੂਪੋਤਾ ਚੱਕ ਕਲਾਲ ਏ.ਐੱਸ. ਫਰੋਜ਼ਨ ਫੂਡ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਨੰਗਲ (ਸੈਣੀ) : ਪੀ.ਐੱਸ.ਪੀ.ਸੀ.ਐੱਲ. ਵੱਲੋਂ 11 ਕੇ.ਵੀ. ਗਿਆਨੀ ਮਾਰਕੀਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ, 30 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ, ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ-ਮੰਡਲ ਨੰਗਲ ਨੇ ਦੱਸਿਆ ਕਿ ਇਸ ਫੀਡਰ ਅਧੀਨ ਆਉਂਦੇ ਖੇਤਰਾਂ, ਜਿਸ ਵਿਚ ਰੇਲਵੇ ਰੋਡ, ਰਾਜ ਨਗਰ, ਹੰਬੇਵਾਲ, ਨਿੱਕੂ ਨੰਗਲ ਅਤੇ ਇੰਦਰਾ ਨਗਰ ਸ਼ਾਮਲ ਹਨ, ਨੂੰ ਬਿਜਲੀ ਸਪਲਾਈ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਗੁਰਦਾਸਪੁਰ (ਹਰਮਨ) : ਸ਼ਹਿਰੀ ਉਪ-ਮੰਡਲ ਗੁਰਦਾਸਪੁਰ ਦੇ ਅਧੀਨ ਪੈਂਦੇ ਇਲਾਕਿਆਂ ’ਚ 30 ਜਨਵਰੀ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਉਪ-ਮੰਡਲ ਅਫਸਰ ਸ਼ਹਿਰੀ ਗੁਰਦਾਸਪੁਰ ਇੰਜੀਨੀਅਰ ਕੁਪਿੰਦਰ ਸਿੰਘ ਨੇ ਦੱਸਿਆ ਕਿ 132 ਕੇ. ਵੀ. ਸਬ-ਸਟੇਸ਼ਨ ਹਰਦੋਸ਼ਨੀ ਗੁਰਦਾਸਪੁਰ ਤੋਂ ਚੱਲਦੇ 11 ਕੇ. ਵੀ. ਤ੍ਰਿਮੋ ਰੋਡ ਫੀਡਰ ਅਤੇ ਸ਼ਹਿਰੀ ਫੀਡਰ ਦੀ ਬਿਜਲੀ ਸਪਲਾਈ 30 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਫੀਡਰਾਂ ਦੇ ਬੰਦ ਰਹਿਣ ਕਾਰਨ ਤ੍ਰਿਮੋ ਰੋਡ, ਗੌਰਮਿੰਟ ਕਾਲਜ, ਦੋਰਾਂਗਲਾ ਰੋਡ, ਬਾਜਵਾ ਕਾਲੋਨੀ, ਸੰਤ ਨਗਰ, ਹਨੂਮਾਨ ਚੌਕ, ਲਾਇਬ੍ਰੇਰੀ ਰੋਡ, ਮੇਨ ਬਾਜ਼ਾਰ ਅਤੇ ਬੀਜ ਮਾਰਕੀਟ ਸਮੇਤ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
