ਭਲਕੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Cut

Tuesday, Jan 27, 2026 - 09:25 PM (IST)

ਭਲਕੇ ਬੰਦ ਰਹੇਗੀ ਬਿਜਲੀ, Punjab ਦੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Cut

ਨੰਗਲ (ਸੈਣੀ) : ਪੀ.ਐੱਸ.ਪੀ.ਸੀ.ਐੱਲ. ਦੁਆਰਾ 11 ਕੇ.ਵੀ. ਇੰਦਰਾ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ 28 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ, ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ-ਮੰਡਲ ਨੰਗਲ ਨੇ ਦੱਸਿਆ ਕਿ ਇਸ ਫੀਡਰ ਦੇ ਅਧੀਨ ਆਉਣ ਵਾਲੇ ਖੇਤਰਾਂ, ਜਿਨ੍ਹਾਂ ਵਿਚ ਪ੍ਰੀਤ ਨਗਰ, ਰਾਮ ਨਗਰ, ਮੁਹੱਲਾ ਪੁਰਾਣਾ ਗੁਰਦੁਆਰਾ, ਬੱਸ ਸਟੈਂਡ, ਬਰਮਲਾ, ਸ਼ਰਮਾ ਸਟੋਰ, ਤਲਵਾੜਾ, ਦੋਬੇਟਾ ਆਦਿ ਸ਼ਾਮਲ ਹਨ, ਨੂੰ ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਵਿਖੇ 220 ਕੇ.ਵੀ. ਬਸ-ਬਾਰਦੀ ਜ਼ਰੂਰੀ ਸਾਭ-ਸੰਭਾਲ ਕਰਨ ਲਈ ਸਬ ਸਟੇਸ਼ਨ ਤਲਵੰਡੀ ਸਾਬੋ ਤੋਂ ਚੱਲਦੇ ਸਾਰੇ ਏ.ਪੀ. ਫੀਡਰਾਂ ਦੀ ਸਪਲਾਈ 28 ਜਨਵਰੀ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤਕ ਬੰਦ ਰਹੇਗੀ। ਇਕ ਜਾਣਕਾਰੀ ਇੰਜ. ਬਲਦੇਵ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਤਲਵੰਡੀ ਸਾਬੋ ਨੇ ਦਿੱਤੀ।

ਮਹਿਲ ਕਲਾਂ (ਲਕਸ਼ਦੀਪ) : ਸਹਾਇਕ ਕਾਰਜਕਾਰੀ, ਇੰਜ. ਉਪਮੰਡਲ ਮਹਿਲ ਕਲਾਂ, ਇੰਜ. ਮੋਹਿਤ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਜਨਵਰੀ 2026 ਨੂੰ 220 ਕੇ. ਵੀ. ਗਰਿੱਡ ਸਬ ਸਟੇਸ਼ਨ ਮਹਿਲ ਕਲਾ ਤੋਂ ਚੱਲਦੇ, ਫੀਡਰ 11 ਕੇ. ਵੀ. ਉਦਯੋਗਿਕ ਕੈਟਾਗਰੀ-2, 11 ਕੇ. ਵੀ. ਮਹਿਲ ਕਲਾ ਯੂ.ਪੀ.ਐੱਸ., 11 ਕੇ. ਵੀ. ਮਹਿਲ ਖੁਰਦ ਯੂ.ਪੀ.ਐੱਸ. ਫੀਡਰਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰਹੇਗੀ, ਜਿਸ ਨਾਲ ਪਿੰਡ ਗੰਗੋਹਰ, ਮਹਿਲ ਖੁਰਦ ,ਪੰਡੋਰੀ , ਨਿਹਾਲੂਵਾਲ, ਬਾਹਮਣੀਆਂ ਅਤੇ ਮਹਿਲ ਕਲਾਂ ਦਾ ਏਰੀਆ ਬਿਜਲੀ ਸਪਲਾਈ ਤੋਂ ਪ੍ਰਭਾਵਿਤ ਰਹੇਗਾ।

ਤਲਵੰਡੀ ਭਾਈ (ਗੁਲਾਟੀ) : 66 ਕੇ. ਵੀ. ਸ/ਸ ਧੰਨਾ ਸ਼ਹੀਦ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ 28 ਜਨਵਰੀ ਨੂੰ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜੀ: ਸੁਨੀਲ ਅਰੋੜਾ ਏ. ਈ. ਈ. ਉਪ-ਮੰਡਲ ਤਲਵੰਡੀ ਭਾਈ ਨੇ ਦੱਸਿਆ ਕਿ 66 ਕੇ. ਵੀ. ਸ/ਸ ਧੰਨਾ ਸ਼ਹੀਦ ਵਿਖੇ ਵਾਧੂ 20 ਐੱਮ. ਵੀ. ਏ. ਟ/ਫ ਦਾ ਕੰਮ ਕਰਵਾਇਆ ਜਾ ਰਿਹਾ ਹੈ। ਹੁਣ ਇਸ ਸ/ਸ ਤੋਂ ਪਹਿਲਾਂ ਤੋਂ ਚੱਲ ਰਹੇ 20 ਐੱਮ. ਵੀ. ਏ. ਟ/ਫ ਟੀ-1 ’ਤੇ ਨਵੀਂ ਉਸਾਰੀ ਗਈ 66 ਕੇ. ਵੀ. ਬਸਬਾਰ ਲਈ ਆਈਸੋਲਟਰ ਲਾਉਣ ਲਈ 66 ਕੇ. ਵੀ. ਸ/ਸ ਧੰਨਾ ਸ਼ਹੀਦ ਤੋਂ ਚੱਲਣ ਵਾਲੇ ਸਾਰੇ ਯੂ. ਪੀ. ਐੱਸ. ਫੀਡਰ, ਖੇਤੀਬਾੜੀ ਫੀਡਰ ਅਤੇ ਇੰਡਸਟਰੀਅਲ ਫੀਡਰਾਂ ਦੀ ਸਪਲਾਈ 28 ਜਨਵਰੀ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ।

ਤਰਨਤਾਰਨ (ਆਹਲੂਵਾਲੀਆ) : 132 ਕੇ.ਵੀ ਸਬ ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਸਿਟੀ 1 ਅਤੇ ਸਿਟੀ 6 ਦੀ ਬਿਜਲੀ ਸਪਲਾਈ ਇਨ੍ਹਾਂ ਫੀਡਰਾਂ ਨੂੰ ਬਾਈਫਰਕੇਸ਼ਨ ਕਰਨ ਕਰਕੇ ਮਿਤੀ 29 ਜਨਵਰੀ ਦਿਨ ਵੀਰਵਾਰ ਅਤੇ 31 ਜਨਵਰੀ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਮੁਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਗਲੀ ਇੰਦਰ ਸਿੰਘ ਵਾਲੀ ਸਰਹਾਲੀ ਰੋਡ, ਕਾਜੀਕੋਟ ਰੋਡ, ਛੋਟਾ ਕਾਜੀਕੋਟ, ਚੰਦਰ ਕਾਲੋਨੀ, ਤਹਿਸੀਲ ਬਾਜ਼ਾਰ, ਮੁਹੱਲਾ ਜੱਸੇ ਵਾਲਾ, ਸਰਕੂਲਰ ਰੋਡ, ਪਾਰਕ ਐਵੀਨਿਊ, ਜੈ ਦੀਪ ਐਵੀਨਿਊ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ ਨੂਰਦੀ ਰੋਡ, ਪਲਾਸੌਰ ਰੋਡ, ਮੁਹੱਲਾ ਟਾਂਕ ਛੱਤਰੀ ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀਨੀਅਰ ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਮਨਜੀਤ ਸਿੰਘ ਜੇ.ਈ. ਵੱਲੋਂ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News